ਏਸ਼ੇਜ਼ ''ਚ ਸ਼ਾਨਦਾਰ ਪ੍ਰਦਰਸਨ ਤੋਂ ਬਾਅਦ  ਸਮਿਥ ਨੇ ਪਤਨੀ ਨਾਲ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ

09/23/2019 6:54:13 PM

ਨਵੀਂ ਦਿੱਲੀ : ਏਸ਼ੇਜ਼ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਛਾਇਆ ਹੋਇਆ ਹੈÍ ਸਰਵਸ੍ਰੇਸਠ ਪ੍ਰਦਰਸ਼ਨ ਤੋਂ ਬਾਅਦ ਉਸਦੀ ਤੇ ਉਸ਼ਦੇ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ ਪਰ ਪਿਛਲੇ ਸਾਲ ਮਾਰਚ ਵਿਚ ਗੇਂਦ ਨਾਲ ਛੇੜਖਾਨੀ ਵਿਵਾਦ ਤੋਂ ਬਾਅਦ ਉਸ ਨੂੰ ਡੇਵਿਡ ਵਾਰਨਰ ਤੇ ਕੈਮਰੂਨ ਬੇਨਕ੍ਰਾਫਟ ਦੇ ਨਾਲ ਪਾਬੰਦੀ ਝੱਲਣੀ ਪਈ ਸੀ। ਕਰੀਅਰ ਦੇ ਸਭ ਤੋਂ ਬੁਰੇ ਦੌਰ ਵਿਚ ਉਸਦੀ ਪਤਨੀ ਡਾਨੀ ਵਿਲਿਸ ਹੀ ਉਸਦਾ ਸਭ ਤੋਂ ਵੱਡਾ ਸਹਾਰਾ ਰਹੀ ਹੈ। ਇਤਫਾਕ ਨਾਲ ਸਮਿਥ ਨੇ ਏਸ਼ੇਜ਼ ਖਿਤਾਬ ਵਾਪਸ ਲੈਣ ਦੀ ਖੁਸ਼ੀ ਦੇ ਨਾਲ ਵਿਆਹ ਦੀ ਵਰ੍ਹੇਗੰਢ ਵੀ ਮਨਾਈ। ਬਾਅਦ ਵਿਚ ਦੋਵਾਂ ਨੇ ਰੂਮਾਨੀ ਸਮਾਂ ਇਕੱਠੇ ਬਿਤਾਇਆ।  ਸਮਿਥ ਨੇ  ਇੰਸਟਾਗ੍ਰਾਮ 'ਤੇ ਵਿਆਹ ਸਮਾਰੋਹ ਤੋਂ ਬਾਅਦ ਦੀ ਫੋਟੋ ਨੂੰ ਪੋਸਟ ਕੀਤਾ। ਇਸ ਵਿਚ ਵਿਆਹ ਤੋਂ ਠੀਕ ਬਾਅਦ ਵੱਡੇ ਦਰਖਤ ਦੇ ਹੇਠਾਂ ਬਣੇ ਬੈਂਚ 'ਤੇ ਡਾਨੀ ਵਿਲਿਸ ਗਾਊਨ ਵਿਚ ਸੀਟਵ ਦੀ ਗੋਦ ਵਿਚ ਬੈਠੀ ਨਜ਼ਰ ਆਉਂਦੀ ਹੈ।

PunjabKesari

ਸਮਿਥ ਨੇ ਲਿਖਿਆ, ''ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ ਪਿਆਰੀ।''
''ਤੁਹਾਨੂੰ ਸਮਰਥਨ, ਪਿਆਰ ਤੇ ਦਿਸ਼ਾ ਦਿਖਾਉਣ ਲਈ  ਧੰਨਵਾਦ। ਤੁਹਾਡੇ ਨਾਲ ਬੇਹੱਦ ਪਿਆਰ ਹੈ।'' ਪਾਬੰਦੀ ਦੌਰਾਨ ਭਾਵੁਕ ਸੁਭਾਅ ਲਈ ਦਾ ਸਮਿਥ ਕਾਫੀ ਪ੍ਰੇਸ਼ਾਨ ਸੀ। ਟੀਮ ਸਾਥੀਆਂ ਨੇ ਵੀ ਉਸ ਨੂੰ ਅਲੱਗ-ਥਲੱਗ ਕਰ ਦਿੱਤਾ ਸੀ। ਉਸ ਸਮੇਂ ਡਾਨੀ ਹਰ ਪਲ ਉਸਦੇ ਨਾਲ ਰਹੀ। ਇਸ ਤੋਂ ਪਹਿਲਾਂ ਤਕ ਦੋਵੇਂ ਵਿਆਹ ਦੀ ਮਿਤੀ ਨੂੰ ਲੈ ਕੇ ਕੋਈ ਫੈਸਲਾ ਨਹੀਂ ਕਰ ਪਾ ਰਹੇ ਸਨ। ਹਾਲਾਂਕਿ ਦੋਵਾਂ ਨੇ 2017 ਵਿਚ ਹੀ ਮੰਗਣੀ ਕਰ ਲਈ ਸੀ। ਡਾਨੀ ਤੇ ਸਮਿਥ ਦੀ ਪਹਿਲੀ ਮੁਲਾਕਾਤ 2011 ਵਿਚ ਕਾਲਜ ਵਿਚ ਹੋਈ ਸੀ। ਡਾਨੀ ਤਦ ਮੈਕਵਾਰੇ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ।


Related News