ਫੀਫਾ ਪੁਰਸਕਾਰ ਸਮਾਰੋਹ ਹੋਵੇਗਾ 17 ਦਸੰਬਰ ਨੂੰ ਆਨਲਾਈਨ

Friday, Nov 20, 2020 - 11:52 PM (IST)

ਫੀਫਾ ਪੁਰਸਕਾਰ ਸਮਾਰੋਹ ਹੋਵੇਗਾ 17 ਦਸੰਬਰ ਨੂੰ ਆਨਲਾਈਨ

ਨਵੀਂ ਦਿੱਲੀ- ਫੁੱਟਬਾਲ ਦੀ ਗਲੋਬਲ ਸੰਸਥਾ ਫੀਫਾ ਦੇ ਸਲਾਨਾ ਸਮਾਰੋਹ ਦਾ ਆਯੋਜਨ ਆਨਲਾਈਨ 17 ਦਸੰਬਰ ਨੂੰ ਕੀਤਾ ਜਾਵੇਗਾ। ਇਸ ਸਮਾਰੋਹ ਦਾ ਆਯੋਜਨ ਸਤੰਬਰ 'ਚ ਮਿਲਾਨ 'ਚ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। ਪਿਛਲੇ ਸਾਲ ਮਿਲਾਨ 'ਚ ਲਿਓਨਲ ਮੇਸੀ ਨੇ 6ਵੀਂ ਵਾਰ ਫੀਫਾ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤਿਆ ਸੀ ਜਦਕਿ ਮੇਗਾਨ ਰੇਪਿਨੋ ਸਰਵਸ੍ਰੇਸ਼ਠ ਖਿਡਾਰਨ ਬਣੀ ਸੀ।


author

Gurdeep Singh

Content Editor

Related News