ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ ਕਰਵਾ ਸਕਦੈ ਵਿਆਹ

Saturday, May 16, 2026 - 04:14 PM (IST)

ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ ਕਰਵਾ ਸਕਦੈ ਵਿਆਹ

ਐਂਟਰਟੇਨਮੈਂਟ ਡੈਸਕ - ਹਾਰਦਿਕ ਪੰਡਯਾ ਅਕਸਰ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦਾ ਹੈ। ਹੁਣ ਹਾਰਦਿਕ ਪੰਡਯਾ ਅਤੇ ਮਾਡਲ ਮਾਹਿਕਾ ਸ਼ਰਮਾ ਦੇ ਵਿਆਹ ਦੀਆਂ ਖ਼ਬਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਕੁੱਝ ਮੀਡੀਆ ਰਿਪੋਰਟਾਂ ਅਨੁਸਾਰ, ਦੋਵੇਂ 22 ਮਈ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਤਮਿਲ ਅਦਾਕਾਰ ਦੀ ਪਤਨੀ ਨੂੰ ਹੋਇਆ ਬ੍ਰੇਨ ਹੈਮਰੇਜ, Actor ਨੇ CM ਵਿਜੇ ਨੂੰ ਲਾਈ ਮਦਦ ਦੀ ਗੁਹਾਰ

PunjabKesari

ਦੱਸ ਦੇਈਏ ਕਿ ਕ੍ਰਿਕਟਰ ਹਾਰਦਿਕ ਪੰਡਯਾ ਨੇ ਦੋ ਸਾਲ ਪਹਿਲਾਂ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਤੋਂ ਤਲਾਕ ਲਿਆ ਸੀ, ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਹਾਲਾਂਕਿ ਇਸ ਤਲਾਕ ਤੋਂ ਕੁੱਝ ਸਮੇਂ ਬਾਅਦ ਹਾਰਦਿਕ ਨੇ ਮਾਡਲ ਮਾਹਿਕਾ ਸ਼ਰਮਾ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ। ਹੁਣ ਦੋਹਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਜੇਕਰ ਇਹ ਸੱਚ ਹੈ, ਤਾਂ ਇਹ ਪ੍ਰਸ਼ੰਸਕਾਂ ਲਈ ਕਾਫ਼ੀ ਹੈਰਾਨੀ ਵਾਲੀ ਗੱਲ ਹੋਵੇਗੀ।

ਇਹ ਵੀ ਪੜ੍ਹੋ: 'ਅਨੁੁਸ਼ਕਾ ਦੇ ਆਉਣ ਨਾਲ ਬਦਲ ਗਈ ਜ਼ਿੰਦਗੀ, ਪਿਆਰ 'ਚ ਛੱਡਿਆ Non-Veg..!' ਕੋਹਲੀ ਨੇ ਖ਼ੁਦ ਕੀਤਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News