ਵਨਡੇ ਟੀਮ ਤੋਂ ਬਾਹਰ ਰੱਖਣ ''ਤੇ ਟੁੱਟ ਸਕਦੈ ਜਾਇਸਵਾਲ ਦਾ ਆਤਮਵਿਸ਼ਵਾਸ : ਰਵੀਚੰਦਰਨ ਅਸ਼ਵਿਨ

Saturday, Oct 17, 2026 - 03:19 PM (IST)

ਵਨਡੇ ਟੀਮ ਤੋਂ ਬਾਹਰ ਰੱਖਣ ''ਤੇ ਟੁੱਟ ਸਕਦੈ ਜਾਇਸਵਾਲ ਦਾ ਆਤਮਵਿਸ਼ਵਾਸ : ਰਵੀਚੰਦਰਨ ਅਸ਼ਵਿਨ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਨਿਊਜ਼ੀਲੈਂਡ ਖਿਲਾਫ਼ ਆਉਣ ਵਾਲੀ ਵਨਡੇ ਲੜੀ ਲਈ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਟੀਮ ਵਿੱਚ ਸ਼ਾਮਲ ਨਾ ਕੀਤੇ ਜਾਣ 'ਤੇ ਗੰਭੀਰ ਸਵਾਲ ਚੁੱਕੇ ਹਨ। ਆਪਣੇ ਯੂਟਿਊਬ ਚੈਨਲ 'ਤੇ ਗੱਲਬਾਤ ਕਰਦਿਆਂ ਅਸ਼ਵਿਨ ਨੇ ਕਿਹਾ ਕਿ ਜਾਇਸਵਾਲ ਨੂੰ ਲਗਾਤਾਰ ਮੌਕੇ ਨਾ ਮਿਲਣ ਕਾਰਨ ਉਸ ਦਾ ਆਤਮ-ਵਿਸ਼ਵਾਸ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੁਭਮਨ ਗਿੱਲ ਆਖਰੀ ਦੋ ਵਨਡੇ ਮੈਚ ਨਹੀਂ ਖੇਡ ਰਹੇ ਸਨ, ਤਾਂ ਉਨ੍ਹਾਂ ਦੀ ਜਗ੍ਹਾ ਯਸ਼ਸਵੀ ਨੂੰ ਚੁਣਿਆ ਜਾਣਾ ਚਾਹੀਦਾ ਸੀ।

ਅਸ਼ਵਿਨ ਨੇ ਯਾਦ ਦਿਵਾਇਆ ਕਿ ਜਾਇਸਵਾਲ ਨੇ ਜੂਨ ਵਿੱਚ ਅਫ਼ਗਾਨਿਸਤਾਨ ਖਿਲਾਫ਼ ਵਨਡੇ ਮੈਚ ਵਿੱਚ ਮਹਿਜ਼ 86 ਗੇਂਦਾਂ 'ਤੇ ਅਣਵਿਜੇ 110 ਦੌੜਾਂ ਬਣਾਈਆਂ ਸਨ। ਉਨ੍ਹਾਂ ਕਿਹਾ ਕਿ ਇਹ ਚੋਣਕਾਰਾਂ ਅਤੇ ਟੀਮ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੌਜਵਾਨ 'ਰਨ ਮਸ਼ੀਨ' ਬੱਲੇਬਾਜ਼ ਨੂੰ ਜਦੋਂ ਵੀ ਸੰਭਵ ਹੋਵੇ ਮੌਕਾ ਦੇਣ। ਅਸ਼ਵਿਨ ਮੁਤਾਬਕ, ਜਾਇਸਵਾਲ ਵਰਗੇ ਹੋਣਹਾਰ ਖਿਡਾਰੀ ਨੂੰ ਬਿਨਾਂ ਮੌਕੇ ਦਿੱਤੇ ਬਾਹਰ ਰੱਖਣਾ ਬੇਹੱਦ ਅਨਿਆਂਪੂਰਨ ਹੈ।
 


author

Tarsem Singh

Content Editor

Related News