ਇੰਗਲੈਂਡ ਫੁੱਟਬਾਲ ਸੰਘ ਨੇ 82 ਲੋਕਾਂ ਨੂੰ ਨੌਕਰੀ ਤੋਂ ਕੱਢਿਆ

06/29/2020 6:23:05 PM

ਲੰਡਨ : ਇੰਗਲੈਂਡ ਫੁੱਟਬਾਲ ਸੰਘ (ਏ. ਐੱਫ. ਏ.) 82 ਲੋਕਾਂ ਨੂੰ ਕੱਢਣ ਦੀ ਤਿਆਰੀ ਵਿਚ ਹੈ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਖੇਡਾਂ ਠੱਪ ਹਨ ਤੇ ਦਰਸ਼ਕਾਂ ਦੇ ਬਿਨਾ ਮੈਚ ਹੋਣ ਨਾਲ ਉਨ੍ਹਾਂ ਨੂੰ 4 ਸਾਲਾਂ ਵਿਚ 30 ਕਰੋੜ ਪੌਂਡ ਦਾ ਨੁਕਸਾਨ ਹੋਵੇਗਾ। ਇੰਗਲੈਂਡ ਫੁੱਟਬਾਲ ਸੰਘ ਦੇ ਮਲਕੀਅਤ ਵਾਲੇ ਵੈਂਬਲੇ ਸਟੇਡੀਅਮ ਵਿਚ ਅਗਲੇ ਸਾਲ ਮਹੀਨੇ ਯੂਰਪੀ ਚੈਂਪੀਅਨਸ਼ਿਪ ਦੇ 7 ਮੈਚਾਂ ਦਾ ਆਯੋਜਨ ਹੋਣਾ ਸੀ ਜਿਸ ਵਿਚ ਸੈਮੀਫਾਈਨਲ ਤੇ ਫਾਈਨਲ ਵਿਚ ਸ਼ਾਮਲ ਹੈ ਪਰ ਇਸ ਟੂਰਨਾਮੈਂਟ ਨੂੰ ਅਗਲੇ ਸਾਲ ਤਕ ਮੁਲਤਵੀ ਕਰਨਾ ਪਿਆ। 

ਇਸ ਤੋਂ ਇਲਾਵਾ ਕੰਸਰਟ ਤੇ ਐੱਨ. ਐੱਫ. ਐੱਲ. ਦੇ 2 ਨਿਯਮਤ ਸੈਸ਼ਨ ਮੈਚਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਜਿਸ ਦਾ ਆਯੋਜਨ ਫੁੱਟਬਾਲ ਸੰਘ ਦੇ 90000 ਦਰਸ਼ਕਾਂ ਦੀ ਸਮਰੱਥਾ ਵਾਲੇ ਰਾਸ਼ਟਰੀ ਸਟੇਡੀਅਮ ਵਿਚ ਹੋਣਾ ਸੀ। ਐੱਫ. ਏ. ਦੇ ਪ੍ਰਧਾਨ ਗ੍ਰੇਗ ਕਲਾਰਕ ਨੇ ਕਿਹਾ ਕਿ ਕਿਸੇ ਨੂੰ ਨਹੀਂ ਪਤਾ ਕਿ ਟੀਕਾ ਕਦੋਂ ਤਕ ਤਿਆਰ ਹੋਵੇਗਾ ਜਾਂ ਕਦੋਂ ਬਿਹਤਰ ਇਲਾਜ ਤਿਆਰ ਹੋਵੇਗਾ। ਬ੍ਰਿਟੇਨ ਵਿਚ ਮਾਰਚ ਵਿਚ ਜਦੋਂ ਲਾਕਡਾਊਨ ਸ਼ੁਰੂ ਹੋਇਆ ਸੀ ਤਾਂ ਐੱਫ. ਏ. ਨੇ ਭਰਤੀ ਰੋਕ ਦਿੱਤੀ ਸੀ ਤੇ 42 ਖਾਲੀ ਅਹੁਦਿਆਂ ਨੂੰ ਭਰਿਆ ਨਹੀਂ ਗਿਆ ਸੀ। ਇਸ ਤੋਂ ਇਲਾਵਾ ਹੁਣ 82 ਲੋਕਾਂ ਨੂੰ ਹਟਾਏ ਜਾਣ ਦੀ ਤਿਆਰੀ ਹੈ।


Ranjit

Content Editor

Related News