ਕੁਕ ਦੇ ਫਲਾਪ ਹੋਣ ਨਾਲ ਇੰਗਲੈਂਡ ਟੀਮ ਨੂੰ ਪੈ ਰਿਹਾ ਹੈ ''ਘਾਟਾ''

Sunday, Sep 02, 2018 - 02:21 AM (IST)

ਕੁਕ ਦੇ ਫਲਾਪ ਹੋਣ ਨਾਲ ਇੰਗਲੈਂਡ ਟੀਮ ਨੂੰ ਪੈ ਰਿਹਾ ਹੈ ''ਘਾਟਾ''

ਜਲੰਧਰ- ਘੱਟ ਤੋਂ ਘੱਟ ਇਕ ਦਹਾਕੇ ਤੋਂ ਇੰਗਲੈਂਡ ਟੀਮ ਲਈ ਟੈਸਟ ਕ੍ਰਿਕਟ 'ਚ ਓਪਨਿੰਗ ਕਰ ਰਹੇ ਐਲਿਸਟੀਅਰ ਕੁਕ ਦੀ ਮੌਜੂਦਾ ਫਾਰਮ ਅੱਜ-ਕਲ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇੰਗਲੈਂਡ ਲਈ ਲਗਾਤਾਰ 159 ਟੈਸਟ ਮੈਚ ਖੇਡ ਕੇ ਰਿਕਾਰਡ ਬਣਾ ਚੁੱਕੇ ਕੁਕ ਇਸ ਸਾਲ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ। ਇਹ ਕਾਰਨ ਹੈ ਕਿ ਇੰਗਲੈਂਡ ਟੀਮ ਟੈਸਟ ਰੈਂਕਿੰਗ 'ਚ ਹੇਠਾ ਡਿੱਗ ਗਈ ਹੈ। 33 ਸਾਲ ਦੇ ਕੁਕ ਇੰਗਲੈਂਡ ਵਲੋਂ 32 ਸੈਂਕੜੇ ਲਗਾਉਣ ਨਾਲ 12 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਦਰਜਨਾਂ ਰਿਕਾਰਡ ਉਨ੍ਹਾਂ ਦੇ ਨਾਂ 'ਤੇ ਹਨ ਪਰ ਕੁਕ ਦੇ ਨਾਂ ਇਕ ਇਸ ਤਰ੍ਹਾਂ ਦਾ ਵੀ ਰਿਕਾਰਡ ਹੋਲੀ-ਹੋਲੀ ਦਰਜ ਹੋ ਰਿਹਾ ਹੈ ਜੋ ਕਿ ਬਹੁਤ ਸ਼ਰਮਨਾਕ ਕਿਹਾ ਜਾ ਸਕਦਾ ਹੈ। 

PunjabKesari
ਦਰਅਸਲ ਜੂਨ 2017 ਤੋਂ ਲੈ ਕੇ ਹੁਣ ਤਕ ਭਾਵ ਕਿ 36 ਪਾਰੀਆਂ 'ਚ ਇੰਗਲੈਂਡ ਦੇ ਸਲਾਮੀ ਬੱਲੇਬਾਜ਼ੀ ਪਹਿਲੇ ਵਿਕਟ ਲਈ 100 ਤੋਂ ਜ਼ਿਆਦਾ ਦੀ ਸਾਂਝੇਦਾਰੀ ਨਹੀਂ ਕਰ ਸਕੇ ਹਨ ਕਿਉਂਕਿ ਕੁਕ ਇੰਗਲੈਂਡ ਟੀਮ ਦੇ ਰੈਗਲੂਰ ਓਪਨਰ ਹਨ ਅਜਿਹੇ 'ਚ ਉਨ੍ਹਾਂ ਦਾ ਅਸਫਲ ਹੋਣਾ ਇੰਗਲੈਂਡ ਟੀਮ ਨੂੰ ਆਪਣਾ ਵਧੀਆ ਪ੍ਰਦਰਸ਼ਨ ਕਰਨ ਤੋਂ ਰੋਕ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕੁਕ ਖਰਾਬ ਫਾਰਮ ਤੋਂ ਗੁਜਰੇ ਸਨ। ਮਾਰਚ 2013 ਤੋਂ ਲੈ ਕੇ ਅਪ੍ਰੈਲ 2015 ਦੇ ਇਸ ਸਮੇਂ ਦੌਰਾਨ ਕੁਕ ਬੱਲੇ ਤੋਂ ਲਗਾਤਾਰ ਅਸਫਲ ਰਹੇ ਹਨ। ਉਦੋਂ ਤੋਂ 40 ਮੌਕੇ ਆਏ ਜਦੋਂ ਉਹ ਆਪਣੇ ਸਲਾਮੀ ਬੱਲੇਬਾਜ਼ੀ ਸਾਥੀ ਨਾਲ 100 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਨਹੀਂ ਕਰ ਸਕੇ ਹਨ।

PunjabKesari
ਦੱਸਣਯੋਗ ਹੈ ਕਿ ਓਪਨਿੰਗ ਬੱਲੇਬਾਜ਼ੀ ਦੀ ਅਸਫਲਤਾ ਇੰਗਲੈਂਡ ਲਈ ਕੋਈ ਨਵੀਂ ਪ੍ਰਰੇਸ਼ਾਨੀ ਨਹੀਂ ਹੈ। ਸਮਾਂ ਰਹਿੰਦੇ ਇੰਗਲੈਂਡ ਇਸ ਤਰ੍ਹਾਂ ਦੀਆਂ ਕਈ ਪ੍ਰੇਸ਼ਾਨੀਆਂ ਦਾ ਸਾਮਣਾ ਕਰ ਚੁੱਕਾ ਹੈ। ਇਸ ਤਰ੍ਹਾਂ ਨਹੀਂ ਕਿ ਦੁਨਿਆ ਦੇ ਬਾਕੀ ਕ੍ਰਿਕਟ ਖੇਡਦੇ ਦੇਸ਼ਾਂ ਨੂੰ ਇਸ ਤਰ੍ਹਾਂ ਦੀ ਸਥਿਤੀਆਂ ਤੋਂ ਲੰਗਣਾ ਨਹੀਂ ਪਿਆ ਪਰ ਇਹ ਪ੍ਰੇਸ਼ਾਨੀ ਜਦੋਂ ਇੰਗਲੈਂਡ ਕ੍ਰਿਕਟ 'ਤੇ ਆਉਂਦੀ ਹੈ ਤਾਂ ਇਸ ਦਾ ਸਭ ਨੂੰ ਡਰਾਉਣਾ ਰੂਪ ਦੇਖਣ ਨੂੰ ਮਿਲਦਾ ਹੈ। ਇੰਗਲੈਂਡ ਜਦੋਂ ਵੀ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੋਇਆ ਤਾਂ ਇਸ ਨੂੰ ਸੁਧਾਰਣ ਲਈ ਜਿਆਦਾ ਸਮਾਂ ਲੱਗਿਆ। ਫਰਵਰੀ 1954 ਤੋਂ ਲੈ ਕੇ ਜੂਨ 1956 ਤਕ 36 ਤਾਂ ਇਸ ਤੋਂ ਪਹਿਲਾਂ ਮਈ 1905 ਤੋਂ ਲੈ ਕੇ ਮਈ 1909 ਤਕ 34 ਪਾਰੀਆਂ ਤਕ ਇੰਗਲੈਂਡ ਦੇ ਸਲਾਮੀ ਬੱਲੇਬਾਜ਼ੀ 100 ਦੌੜਾਂ ਦੀ ਸਾਂਝੇਦਾਰੀ ਨਹੀਂ ਬਣਾ ਸਕੇ ਸੀ।


Related News