ਸਾਤਵਿਕ ਤੇ ਚਿਰਾਗ ਦੀ ਜੋੜੀ ਚੀਨ ਮਾਸਟਰਸ ਦੇ ਸੈਮੀਫਾਈਨਲ ’ਚ ਪਹੁੰਚੀ
Saturday, Nov 25, 2023 - 02:20 PM (IST)

ਸ਼ੇਨਜੇਨ (ਭਾਸ਼ਾ)– ਏਸ਼ੀਆਈ ਖੇਡਾਂ ਦੇ ਚੈਂਪੀਅਨ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਜੋੜੀ ਨੇ ਚੀਨ ਮਾਸਟਰਸ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਰੋਲੀ ਕਾਰਨਾਂਡੋ ਤੇ ਡੇਨੀਅਲ ਮਾਰਟਿਨ ਦੀ ਜੋੜੀ ’ਤੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਇਹ ਵੀ ਪੜ੍ਹੋ : IPL: ਮੁੰਬਈ ਇੰਡੀਅਨਜ਼ 'ਚ ਵਾਪਸ ਆਉਣਗੇ ਹਾਰਦਿਕ ਪੰਡਯਾ! ਰੋਹਿਤ ਸ਼ਰਮਾ ਦੀ ਜਗ੍ਹਾ ਬਣ ਸਕਦੇ ਨੇ ਕਪਤਾਨ
ਚੋਟੀ ਦਰਜਾ ਪ੍ਰਾਪਤ ਭਾਰਤੀ ਡਬਲਜ਼ ਜੋੜੀ ਨੇ ਵਿਸ਼ਵ ਰੈਂਕਿੰਗ ਵਿਚ 13ਵੇਂ ਸਥਾਨ ’ਤੇ ਕਾਬਜ਼ ਇੰਡੋਨੇਸ਼ੀਆਈ ਜੋੜੀ ਨੂੰ 46 ਮਿੰਟ ਵਿਚ 21-16, 21-14 ਨਾਲ ਹਰਾਇਆ। ਇਸ ਸਾਲ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਤੇ ਸਵਿਸ ਸੁਪਰ 300 ਜਿੱਤਣ ਵਾਲੇ ਸਾਤਵਿਕ ਤੇ ਚਿਰਾਗ ਦੇ ਸਾਹਮਣੇ ਆਖਰੀ-4 ਵਿਚ ਚੀਨ ਦੀ ਜੋੜੀ ਦੀ ਚੁਣੌਤੀ ਹੋਵੇਗੀ।
ਇਹ ਵੀ ਪੜ੍ਹੋ : ਮਿਸ਼ੇਲ ਮਾਰਸ਼ ਨੂੰ ਉਰਵਸ਼ੀ ਰੌਤੇਲਾ ਦੀ ਸਲਾਹ, 'ਭਰਾ, ਵਿਸ਼ਵ ਕੱਪ ਟਰਾਫੀ ਪ੍ਰਤੀ ਕੁਝ ਸਨਮਾਨ ਦਿਖਾਓ'
ਚੀਨ ਦੀਆਂ ਦੋ ਜੋੜੀਆਂ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਹੇ ਜੀ ਟਿੰਗ ਤੇ ਰੇਨ ਜਿਆਂਗ ਯੂ ਦੀ ਜੋੜੀ ਅੱਠਵਾਂ ਦਰਜਾ ਪ੍ਰਾਪਤ ਲਿਊ ਯੂ ਚੇਨ ਤੇ ਓਯੂ ਜੁਵਾਨ ਯੀ ਨਾਲ ਭਿੜੇਗੀ। ਵਿਸ਼ਵ ਰੈਂਕਿੰਗ ਦੀ ਸਾਬਕਾ ਚੋਟੀ ਦੀ ਭਾਰਤੀ ਜੋੜੀ ਨੇ ਆਪਣੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਦੋਵੇਂ ਲਗਾਤਾਰ ਆਪਣੀ ਜਗ੍ਹਾ ਨੂੰ ਬਦਲਦੇ ਰਹੇ ਤੇ ਵਿਚਾਲੇ-ਵਿਚਾਲੇ ਵਿਚ ਕਰਾਰੇ ਹਮਲੇ ਕਰਦੇ ਹੋਏ ਉਨ੍ਹਾਂ ਨੇ ਇੰਡੋਨੇਸ਼ੀਆ ਦੀ ਜੋੜੀ ਨੂੰ ਦਬਾਅ ਵਿਚ ਪਾ ਦਿੱਤਾ। ਮੈਚ ਦੀ ਸ਼ੁਰੂਆਤ ਵਿਚ ਦੋਵੇਂ ਜੋੜੀਆਂ ਵਿਚਾਲੇ ਨੇੜਲਾ ਮੁਕਾਬਲਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8