ਇਸ ਤਾਰੀਖ ਤੋਂ ਸ਼ੁਰੂ ਹੋਵੇਗਾ ਭਾਰਤੀ ਕ੍ਰਿਕਟ ਦਾ ਘਰੇਲੂ ਸੈਸ਼ਨ, BCCI ਨੇ ਜਾਰੀ ਕੀਤਾ ਸ਼ਡਿਊਲ

Friday, Aug 20, 2021 - 03:50 AM (IST)

ਇਸ ਤਾਰੀਖ ਤੋਂ ਸ਼ੁਰੂ ਹੋਵੇਗਾ ਭਾਰਤੀ ਕ੍ਰਿਕਟ ਦਾ ਘਰੇਲੂ ਸੈਸ਼ਨ, BCCI ਨੇ ਜਾਰੀ ਕੀਤਾ ਸ਼ਡਿਊਲ

ਨਵੀਂ ਦਿੱਲੀ- ਮਹਿਲਾ ਅੰਡਰ-19 ਵਨ ਡੇ ਤੇ ਵੀਨੂ ਮਾਂਕਡ ਟਰਾਫੀ (ਪੁਰਸ਼ ਅੰਡਰ-19) ਪ੍ਰਤੀਯੋਗਿਤਾ ਦੇ ਨਾਲ ਆਗਾਮੀ 20 ਸਤੰਬਰ ਤੋਂ ਭਾਰਤੀ ਘਰੇਲੂ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਦੋਵੇਂ ਟੂਰਨਾਮੈਂਟ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਆਯੋਜਿਤ ਨਹੀਂ ਕੀਤੇ ਜਾ ਸਕੇ ਸਨ, ਜਿਨ੍ਹਾਂ ਨੂੰ ਇਸ ਸਾਲ 20 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਦੋਵੇਂ ਟੂਰਨਾਮੈਂਟ 29 ਦਿਨਾਂ ਤੱਕ ਅਰਥਾਤ 20 ਸਤੰਬਰ ਤੋਂ 19 ਅਕਤੂਬਰ ਤੱਕ ਚੱਲਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਭਾਰਤੀ ਘਰੇਲੂ ਸੈਸ਼ਨ ਦੀ ਸ਼ੁਰੂਆਤ ਦੇ ਨਾਲ-ਨਾਲ ਅਗਲੇ ਸਾਲ ਦੀ ਸ਼ੁਰੂਆਤ ਵਿਚ ਰਣਜੀ ਟਰਾਫੀ ਦੇ ਆਯੋਜਨ ਦਾ ਵੀ ਫੈਸਲਾ ਲਿਆ ਹੈ। 

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ


ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਸਾਲ ਰਣਜੀ ਟਰਾਫੀ ਵੀ ਆਯੋਜਿਤ ਨਹੀਂ ਕੀਤੀ ਜਾ ਸਕੀ ਸੀ। ਬੀ. ਸੀ. ਸੀ. ਆਈ. ਦੇ ਮੁਤਾਬਕ ਉਹ ਭਾਰਤ ਸਰਕਾਰ, ਸਟੇਟ ਰੈਗੁਲੇਟਰੀ ਅਥਾਰਟੀਆਂ ਅਤੇ ਹੋਰ ਸਬੰਧਤ ਸ਼ੇਅਰ ਹੋਲਡਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਘਰੇਲੂ ਟੂਰਨਾਮੈਂਟ ਆਯੋਜਿਤ ਕਰਨ ਦੇ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕੇ। ਰਣਜੀ ਟਰਾਫੀ ਅਗਲੇ ਸਾਲ 5 ਜਨਵਰੀ ਤੋਂ 20 ਮਾਰਚ ਤੱਕ ਨਿਰਧਾਰਿਤ ਕੀਤੀ ਗਈ ਹੈ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ


ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਵੀਰਵਾਰ ਨੂੰ ਜਾਰੀ ਬਿਆਨ ਵਿਚ ਰਾਜ ਇਕਾਈਆਂ ਨੂੰ ਦੱਸਿਆ ਕਿ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ 27 ਅਕਤੂਬਰ ਤੋਂ 22 ਨਵੰਬਰ ਤੱਕ ਆਯੋਜਿਤ ਕੀਤੀ ਜਾਵੇਗੀ ਜਦਕਿ ਵਿਜੇ ਹਜ਼ਾਰੇ ਵਨ ਡੇ ਚੈਂਪੀਅਨਸ਼ਿਪ ਦਾ ਆਯੋਜਨ 1 ਤੋਂ 29 ਸਤੰਬਰ ਤੱਕ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਘਰੇਲੂ ਸੈਸ਼ਨ ਦੀ ਇਕ ਨਵੀਂ ਵਿਸ਼ੇਸ਼ਤਾ ਇਹ ਹੈ ਕਿ ਅੰਡਰ-25 ਪੁਰਸ਼ਾਂ ਲਈ ਇੰਟਰ ਸਟੇਟ-ਏ ਪ੍ਰਤੀਯੋਗਿਤਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਬਾਰੇ ਵਿਚ ਜਾਣਕਾਰੀ ਸਾਹਮਣੇ ਆਈ ਸੀ। ਕਰਨਲ ਸੀ. ਕੇ. ਨਾਇਡੂ ਟਰਾਫੀ ਲਈ ਆਯੋਜਿਤ ਕੀਤੀ ਜਾਣ ਵਾਲੀ ਅੰਡਰ-23 ਚੈਂਪੀਅਨਸ਼ਿਪ ਦੀ ਜਗ੍ਹਾ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇਗਾ, ਜਿਸਦੀ ਮਿਤੀ 6 ਜਨਵਰੀ ਤੋਂ 2 ਅਪ੍ਰੈਲ ਤੱਕ ਨਿਰਧਾਰਿਤ ਕੀਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News