ਦਸਤਾਵੇਜ਼ਾਂ ਦਾ ਖੁਲ੍ਹਾਸਾ-ਕੁੰਬਲੇ ਚਾਹੁੰਦੇ ਸਨ ਕਿ ਕੋਚ ਨੂੰ ਮਿਲੇ ਕੋਹਲੀ ਦੀ ਕਮਾਈ ਤੋਂ ਫਾਇਦਾ

06/24/2017 7:00:17 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਮੁੱਖ ਕੋਚ ਅਨਿਲ ਕੁੰਬਲੇ ਨੇ ਕਰਾਰਾਂ ਦੇ ਮੁੜ ਗਠਨ ਨੂੰ ਲੈ ਕੇ ਬੀ.ਸੀ.ਸੀ.ਆਈ. ਨੂੰ ਜੋ 19 ਪੰਨਿਆਂ ਦਾ ਪ੍ਰਸਤਾਵ ਦਿੱਤਾ ਸੀ। ਉਸ 'ਚ ਤਨਖਾਹ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮੁੱਖ ਕੋਚ ਦੀ ਕਮਾਈ ਕਪਤਾਨ ਦੀ ਅੰਦਾਜ਼ਨ ਕਮਾਈ ਦਾ 60 ਫੀਸਦੀ ਹੋਣੀ ਚਾਹੀਦੀ ਹੈ। ਦਸਤਾਵੇਜ਼ 'ਚ ਨਾਲ ਹੀ ਆਈ.ਪੀ.ਐੱਲ. ਤੋਂ ਰਾਸ਼ਟਰੀ ਕੋਚਾਂ ਦੀ ਕਮਾਈ ਦਾ ਸਮਰਥਨ ਕੀਤਾ ਗਿਆ ਸੀ ਜਿਸ 'ਚ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇਗਾ ਪਰ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਹਿਤਾਂ ਦੀ ਟਕਰਾਅ ਹੈ ਜਾਂ ਨਹੀਂ।

ਕੁੰਬਲੇ ਨੇ ਨਾਲ ਹੀ ਸਝਾਅ ਦਿੱਤਾ ਸੀ ਕਿ ਖਿਡਾਰੀਆਂ ਦੇ ਕੇਂਦਰੀ ਕਰਾਰ ਦਾ 20 ਫੀਸਦੀ ਹਿੱਸਾ ਵੈਰੀਏਬਲ ਪੇਅ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਫਿੱਟਨੈਸ ਪੱਧਰ 'ਤੇ ਅਧਾਰਤ ਹੋਵੇ। ਕੁੰਬਲੇ ਦੀ ਇਸ ਪੇਸ਼ਕਾਰੀ ਦੀ ਕਾਪੀ ਮਿਲੀ ਹੈ ਜੋ ਉਨ੍ਹਾਂ ਨੇ 21 ਮਈ ਨੂੰ ਆਈ.ਪੀ.ਐੱਲ. ਫਾਈਨਲ ਦੇ ਦੌਰਾਨ ਪ੍ਰਸ਼ਾਸਕਾਂ ਦੀ ਕਮੇਟੀ ਸੀ.ਈ.ਓ. ਨੂੰ ਸੌਂਪਿਆ ਸੀ।

ਜਦੋਂ ਕੋਹਲੀ ਦੀ ਕਮਾਈ ਵਧੇਗੀ ਤਾਂ ਕੋਚ ਨੂੰ ਹੋਵੇਗਾ ਫਾਇਦਾ
ਇਸ ਪ੍ਰਸਤਾਵ ਦੇ ਮੁਤਾਬਕ ਜਦ ਵੀ ਕਪਤਾਨ (ਕੋਹਲੀ) ਨੂੰ ਬੀ.ਸੀ.ਸੀ.ਆਈ. ਤੋਂ ਵੱਧ ਕਮਾਈ ਹੋਵੇਗੀ ਤੱਦ ਅਨੁਪਾਤ ਦੇ ਆਧਾਰ 'ਤੇ ਉਨ੍ਹਾਂ ਦੀ (ਕੋਚ ਜਾਂ ਕੁੰਬਲੇ) ਦੀ ਤਨਖਾਹ ਵੀ ਵਧੇਗੀ।

ਆਈ.ਪੀ.ਐੱਲ. ਦੌਰਾਨ ਖਿਡਾਰੀਆਂ ਨੂੰ ਕਰਾਰ ਤੋਂ ਦੂਰ ਰੱਖਿਆ ਜਾਵੇ
ਕੁੰਬਲੇ ਨੇ ਆਪਣੇ ਦਸਤਾਵੇਜ਼ ਦੇ 9ਵੇਂ ਪੁਆਇੰਟ 'ਚ ਲਿਖਿਆ ਹੈ-''ਗਾਈਡਲਾਈਨ ਫਾਰ ਇਨੈਬਲਰਸ'' ਖਿਡਾਰੀਆਂ ਨੂੰ ਆਈ.ਪੀ.ਐੱਲ. ਦੇ ਦੋ ਮਹੀਨਿਆਂ ਦੇ ਦੌਰਾਨ ਕਰਾਰ ਤੋਂ ਦੂਰ ਰਖਿਆ ਜਾਵੇ। ਇਸੇ ਤਰ੍ਹਾਂ ਕੋਚ ਨੂੰ ਵੀ ਆਈ.ਪੀ.ਐੱਲ. ਦੇ ਸਮੇਂ ਕਰਾਰ ਤੋਂ ਦੂਰ ਰਖਿਆ ਜਾਣਾ ਚਾਹੀਦਾ ਹੈ। ਇਸ ਨਾਲ ਕੋਚ ਨੂੰ ਟੀ 20 ਮੈਚ ਦਾ ਵੱਧ ਤੋਂ ਵੱਧ ਤਜਰਬਾ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਕੁੰਬਲੇ ਚਾਹੁੰਦੇ ਸਨ ਕਿ ਕੋਚ ਦੀ ਕਮਾਈ ਆਈ.ਪੀ.ਐੱਲ. ਤੋਂ ਹੁੰਦੀ ਰਹਿਣੀ ਚਾਹੀਦੀ ਹੈ ਪਰ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਬਣਦਾ ਹੈ ਜਾਂ ਨਹੀਂ।

ਕੋਚ ਦੀ ਮੌਜੂਦਾ ਤਨਖਾਹ ਨੂੰ ਵਧਾਉਣ ਦਾ ਪ੍ਰਸਤਾਵ
ਭਾਰਤੀ ਕ੍ਰਿਕਟ ਟੀਮ ਨਾਲ ਜੁੜੇ ਲੋਕਾਂ ਦੀਆਂ ਤਨਖਾਹਾਂ ਅਤੇ ਕਰਾਰ ਦਾ ਮੁੜ ਗਠਨ ਸਿਰਲੇਖ ਵਾਲੇ ਇਸ ਦਸਤਾਵੇਜ਼ ਦੇ 12ਵੇਂ ਪੰਨੇ 'ਚ ਕੁੰਬਲੇ ਨੇ ਸਹਾਇਕ ਸਟਾਫ ਦੀ ਤਨਖਾਹ 'ਚ ਵਾਧੇ ਦਾ ਪ੍ਰਸਤਾਵ ਦਿੱਤਾ ਹੈ। ਪੁਆਇੰਟ ਨੰਬਰ 10 ਦਿ ਸਜੇਸਟਿਡ ਚੇਂਜ (ਐਨੇਬਲਰਸ) ਦੇ ਤਹਿਤ ਸਾਬਕਾ ਭਾਰਤੀ ਕਪਤਾਨ ਨੇ 4 ਕਾਲਮ ਦਾ ਚਾਰਟ ਦਿੱਤਾ ਹੈ। ਕੁੰਬਲੇ ਨੇ ਐਨੇਬਰਲਸ ਸ਼ਬਦ ਦੀ ਵਰਤੋਂ ਸਹਿਯੋਗੀ ਸਟਾਫ ਲਈ ਕੀਤੀ ਹੈ। ਕੁੰਬਲੇ ਨੇ ਸਾਢੇ 6 ਕਰੋੜ ਦੀ ਮੌਜੂਦਾ ਤਨਖਾਹ ਨੂੰ ਵਧਾ ਕੇ ਸਾਢੇ 7 ਕਰੋੜ ਰੁਪਏ ਕਰਨ ਦਾ ਸੁਝਾਅ ਦਿੱਤਾ ਹੈ। 'ਟਿੱਪਣੀ' ਕਾਲਮ 'ਚ ਲਿਖਿਆ ਹੈ : ਕਪਤਾਨ ਦੀ ਅੰਦਾਜ਼ਨ ਆਮਦਨ ਦਾ 60 ਫੀਸਦੀ । ਟੀਮ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਆਪਣੀ ਤਨਖਾਹ ਦਾ 30 ਫੀਸਦੀ ਵੈਰੀਏਬਲ ਬੋਨਸ ਦਾ ਪਾਤਰ। ਸਾਬਕਾ ਕੋਚ ਦਾ ਇਹ ਪ੍ਰਸਤਾਵ ਸੰਕੇਤ ਸੀ ਕਿ ਜਦੋਂ ਵੀ ਕੋਹਲੀ ਨੂੰ ਬੀ.ਸੀ.ਸੀ.ਆਈ. ਤੋਂ ਵੱਧ ਕਮਾਈ ਹੋਵੇਗੀ ਤੱਦ ਅਨੁਪਾਤ ਦੇ ਆਧਾਰ 'ਤੇ ਉਨ੍ਹਾਂ ਦੀ ਤਨਖਾਹ ਵੀ ਵਧੇਗੀ।

ਰਾਸ਼ਟਰੀ ਕੋਚਾਂ ਨੂੰ 'ਆਈ.ਪੀ.ਐੱਲ. ਤੋਂ ਆਮਦਨ' ਦਾ ਸੁਝਾਅ
ਇਸ ਚਾਰਟ 'ਚ ਸੁਝਾਅ ਦਿੱਤਾ ਗਿਆ ਹੈ ਕਿ ਸੰਜੇ ਬਾਂਗੜ ਦੀ ਤਨਖਾਹ 1 ਕਰੋੜ ਤੋਂ ਵਧਾ ਕੇ ਢਾਈ ਕਰੋੜ ਕੀਤੀ ਜਾਵੇ ਜਦਕਿ ਆਰ ਸ਼੍ਰੀਧਰ ਨੂੰ ਮੌਜੂਦਾ ਇਕ ਕਰੋੜ ਦੀ ਜਗ੍ਹਾ 1 ਕਰੋੜ 75 ਲੱਖ ਰੁਪਏ ਮਿਲਣ ਅਤੇ ਇਹ ਵਾਧਾ ਪਿਛਲੇ ਪ੍ਰਭਾਵ ਨਾਲ ਇਕ ਜੂਨ 2016 ਤੋਂ ਲਾਗੂ ਹੋਵੇ। ਕੁੰਬਲੇ ਦੇ ਇਨ੍ਹਾਂ ਸੁਝਾਵਾਂ 'ਚ ਹਾਲਾਂਕਿ ਜਿਸ ਨੇ ਬੀ.ਸੀ.ਸੀ.ਆਈ. ਦੇ ਦਿੱਗਜ ਅਧਿਕਾਰੀਆਂ ਦਾ ਧਿਆਨ ਖਿੱਚਿਆ ਹੈ ਉਹ ਰਾਸ਼ਟਰੀ ਕੋਚਾਂ ਦੀ 'ਆਈ.ਪੀ.ਐੱਲ. ਤੋਂ ਆਮਦਨ' ਦਾ ਸੁਝਾਅ ਹੈ। ਕੁੰਬਲੇ ਦੇ ਪ੍ਰਸਤਾਵ ਦਾ ਅਧਿਐਨ ਕਰਨ ਵਾਲੇ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਕਾਫੀ ਮੁੱਦੇ ਤਰਕਪੂਰਨ ਹਨ ਪਰ ਆਈ.ਪੀ.ਐੱਲ. 'ਤੇ ਉਨ੍ਹਾਂ ਦਾ ਪ੍ਰਸਤਾਵ ਉਸ ਦੇ ਉਲਟ ਹੈ ਜੋ ਗੁਹਾ ਨੇ ਆਪਣੀ ਚਿੱਠੀ 'ਚ ਲਿਖਿਆ ਸੀ। ਜੇਕਰ ਅਸੀਂ ਗੁਹਾ ਲਿਖੇ ਮੁਤਾਬਕ ਚਲਦੇ ਹਾਂ ਤਾਂ ਅਨਿਲ ਨੇ ਜੋ ਮੰਗ ਕੀਤੀ ਹੈ ਉਹ 'ਹਿਤਾਂ ਦੇ ਟਕਰਾਅ' ਦਾ ਸਪੱਸ਼ਟ ਮਾਮਲਾ ਹੈ।


Related News