ਭਾਰਤੀ ਗੋਲਫਰ ਲਾਹਿੜੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ
Friday, Jun 14, 2019 - 09:08 PM (IST)

ਪੇਬਲ ਬੀਚ— ਭਾਰਤੀ ਗੋਲਫਰ ਅਨਿਰਬਾਣ ਲਾਹਿੜੀ ਨੇ ਤਿੰਨ ਓਵਰ 74 ਦਾ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਜਿਸ ਨਾਲ ਹੁਣ ਉਸ ਨੂੰ 119ਵੇਂ ਯੂ. ਐੱਸ. ਓਪਨ ਦੇ ਕੱਟ 'ਚ ਪ੍ਰਵੇਸ਼ ਦੇ ਲਈ ਦੂਜੇ ਦੌਰ 'ਚ ਸ਼ਾਨਦਾਰ ਖੇਡ ਦਿਖਾਉਣਾ ਹੋਵੇਗਾ। ਲਾਹਿੜੀ 2015 ਤੇ 2016 'ਚ ਵੀ ਕੱਟ ਤੋਂ ਖੁੰਝ ਚੁੱਕੇ ਹਨ। ਉਨ੍ਹਾਂ ਨੇ ਦੋ ਬੋਗੀ ਤੇ ਇਕ ਡਬਲ ਬੋਗੀ ਕੀਤਾ ਤੇ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 98ਵੇਂ ਸਥਾਨ 'ਤੇ ਹੈ। ਹੁਣ ਉਸ ਨੂੰ ਕੱਟ 'ਚ ਜਗ੍ਹਾ ਬਣਾਉਣ ਦੇ ਲਈ ਬਹੁਤ ਵਧੀਆ ਖੇਡਣਾ ਹੋਵੇਗਾ। ਇੰਗਲੈਂਡ ਦੇ ਜਸਿਟਨ ਰੋਸ ਛੇ ਅੰਡਰ 65 ਦੇ ਸਕੋਰ ਦਾ ਸਥਾਨ ਚੋਟੀ 'ਤੇ ਹੈ।