ਕੋਰੋਨਾ ਦੇ ਸੰਕਟ ਵਿਚਾਲੇ ਇਸ ਕ੍ਰਿਕਟ ਲੀਗ ਦੀਆਂ ਤਾਰੀਖਾਂ ਦਾ ਹੋਇਆ ਐਲਾਨ

05/05/2020 3:14:37 PM

ਸਪੋਰਟਸ ਡੈਸਕ : ਕੋਵਿਡ-19 ਵਿਸ਼ਵ ਪੱਧਰੀ ਮਹਾਮਾਰੀ ਕਾਰਨ ਇਸ ਸਮੇਂ ਕ੍ਰਿਕਟ ਦੀਆਂ ਸਾਰੀਆਂ ਗਤੀਵਿਧੀਆਂ ਠੱਪ ਹਨ। ਦੁਨੀਆ ਵਿਚ ਲੱਗਭਗ ਸਾਰੇ ਦੇਸ਼ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਹਨ। ਕੋਰੋਨਾ ਕਾਰਨ ਕ੍ਰਿਕਟ ਕੈਲੰਡਰ ਪ੍ਰਭਾਵਿਤ ਹਨ। ਭਾਰਤ ਵਿਚ ਆਯੋਜਿਤ ਹੋਣ ਵਾਲਾ ਇੰਡੀਅਨ ਪ੍ਰੀਮੀਅਰ ਲੀਗ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਬਾਵਜੂਦ ਇਸ ਦੇ ਯੂ. ਏ. ਈ. ਦੀ ਰਾਜਧਾਨੀ ਵਿਚ ਹੋਣ ਵਾਲੇ ਆਬੂਧਾਬੀ ਟੀ-10 ਕ੍ਰਿਕਟ ਲੀਗ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਇਯੋਨ ਮੋਰਗਨ ਸਣੇ ਕੁਝ ਚੋਟੀ ਕ੍ਰਿਕਟਰਾਂ ਤੋਂ ਸਮਰਥਨ ਪ੍ਰਾਪਤ ਆਬੂਧਾਬੀ ਟੀ-10 ਕ੍ਰਿਕਟ ਲੀਗ 19 ਤੋਂ 28 ਨਵੰਬਰ ਵਿਚਾਲੇ ਯੂ. ਏ. ਈ. ਦੀ ਰਾਜਧਾਨੀ ਵਿਚ ਆਯੋਜਿਤ ਹੋਣਾ ਹੈ।

PunjabKesari

ਟੀ-10 ਲੀਗ 10 ਓਵਰਾਂ ਦੇ ਫਾਰਮੈਟ ਵਿਚ ਖੇਡਿਆ ਜਾਵੇਗਾ ਅਤੇ ਇਸ ਦੇ ਅਮੀਰਾਤ ਕ੍ਰਿਕਟ ਬੋਰਡ ਤੋਂ ਮੰਜ਼ੂਰੀ ਮਿਲੀ ਹੋਈ ਹੈ। ਇਸ ਦੇ ਮੈਚਾਂ ਦਾ ਸਮਾਂ 90 ਮਿੰਟ ਹੁੰਦਾ ਹੈ। ਟੂਰਨਾਮੈਂਟ ਰਾਊਂਡ ਰਾਬਿਨ ਆਧਾਰ 'ਤੇ ਖੇਡਿਆ ਜਾਵੇਗਾ, ਜਿਸ ਵਿਚ ਐਲਮਿਨੇਟਰ ਅਤੇ ਫਾਈਨਲ ਵੀ ਹੋਵੇਗਾ। ਪਿਛਲੇ ਸਾਲ ਡਵੇਨ ਬ੍ਰਾਵੋ ਦੀ ਅਗਵਾਈ ਵਾਲੀ ਮਰਾਠਾ ਅਰੇਬੀਅਨਜ਼ ਨੇ ਇਸ ਦਾ ਖਿਤਾਬ ਜਿੱਤਿਆ ਸੀ। ਜ਼ਿਕਰਯੋਗ ਹੈ ਕਿ 2019 ਵਿਚ ਆਯੋਜਿਤ ਇਸ ਲੀਗ ਵਿਚ ਦਰਸ਼ਕਾਂ ਦਾ ਕਾਫੀ ਸਮਰਥਨ ਮਿਲਿਆ ਸੀ। 10 ਦਿਨ ਤਕ ਚੱਲੇ ਇਸ ਟੂਰਨਾਮੈਂਟ ਨੂੰ ਦੇਖਣ ਦੇ ਲਈ ਸ਼ੇਖ ਜਾਏਦ ਕ੍ਰਿਕਟ ਸਟੇਡੀਅਮ ਵਿਚ ਰਿਕਾਰਡ ਗਿਣਤੀ ਵਿਚ ਦਰਸ਼ਕ ਪਹੁੰਚੇ ਸੀ। 


Ranjit

Content Editor

Related News