ODI WC 2023 ਦੀਆਂ ਤਾਰੀਖਾਂ ਆਈਆਂ ਸਾਹਮਣੇ, ਅਹਿਮਦਾਬਾਦ 'ਚ ਖੇਡਿਆ ਜਾਵੇਗਾ ਫਾਈਨਲ ਮੈਚ

03/22/2023 2:23:22 PM

ਸਪੋਰਟਸ ਡੈਸਕ : ਇਸ ਸਾਲ ਖੇਡੇ ਜਾਣ ਵਾਲੇ ODI ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। 2023 'ਚ ਹੋਣ ਵਾਲੇ ਇਸ ਵਿਸ਼ਵ ਕੱਪ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਭਾਰਤ 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਵੇਗੀ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ।

ਰਿਪੋਰਟ ਦੇ ਅਨੁਸਾਰ ਭਾਰਤ 'ਚ ਖੇਡਿਆ ਜਾਣ ਵਾਲਾ ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਸ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਰਿਪੋਰਟ ਮੁਤਾਬਕ ਬੀਸੀਸੀਆਈ ਨੇ ਵਿਸ਼ਵ ਕੱਪ ਲਈ ਕੁੱਲ 12 ਵੈਨਿਊ ਤੈਅ ਕੀਤੇ ਹਨ। 

ਇਹ ਵੀ ਪੜ੍ਹੋ : ਰਾਣੀ ਰਾਮਪਾਲ ਦੇ ਨਾਂ 'ਤੇ ਬਣਿਆ ਸਟੇਡੀਅਮ, ਸਨਮਾਨ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ

ਅਹਿਮਦਾਬਾਦ ਤੋਂ ਇਲਾਵਾ ਬੰਗਲੁਰੂ, ਚੇਨਈ, ਦਿੱਲੀ, ਧਰਮਸ਼ਾਲਾ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਰਾਜਕੋਟ ਅਤੇ ਮੁੰਬਈ ਸ਼ਾਮਲ ਹਨ। ਇਸ ਦੇ ਨਾਲ ਹੀ ਬੀਸੀਸੀਆਈ ਪ੍ਰੈਕਟਿਸ ਮੈਚਾਂ ਲਈ 2-3 ਐਕਸਟ੍ਰਾ ਵੈਨਿਊ ਵੀ ਤੈਅ ਕਰ ਸਕਦਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ 10 ਟੀਮਾਂ ਵਿਚਾਲੇ ਖਿਤਾਬ ਲਈ ਕੁੱਲ 48 ਮੈਚ ਖੇਡੇ ਜਾਣਗੇ। ਇਹ ਮੈਚ 46 ਦਿਨਾਂ ਤੱਕ ਚੱਲਣਗੇ।

ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਅਕਸਰ ਇਕ ਸਾਲ ਪਹਿਲਾਂ ਕਰ ਦਿੱਤਾ ਜਾਂਦਾ ਹੈ ਪਰ ਇਸ ਵਾਰ ਆਈਸੀਸੀ ਪਾਕਿਸਤਾਨੀ ਕ੍ਰਿਕਟਰਾਂ ਅਤੇ ਭਾਰਤ ਸਰਕਾਰ ਤੋਂ ਟੈਕਸ ਛੋਟ ਨੂੰ ਸਮਝਣ ਦੀ ਉਡੀਕ ਕਰ ਰਹੀ ਹੈ। ਆਈਸੀਸੀ ਅਤੇ ਬੀਸੀਸੀਆਈ ਵਿਚਾਲੇ ਹੋਏ ਸਮਝੌਤੇ ਮੁਤਾਬਕ 2016 ਤੋਂ 2023 ਤੱਕ ਤਿੰਨ ਟੂਰਨਾਮੈਂਟਾਂ ਲਈ ਟੈਕਸ ਛੋਟ ਦਾ ਵਾਅਦਾ ਕੀਤਾ ਗਿਆ ਸੀ। ਦੂਜੇ ਪਾਸੇ ਪਾਕਿਸਤਾਨੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2013 ਤੋਂ ਬਾਅਦ ਕਿਸੇ ਵੀ ਟੂਰਨਾਮੈਂਟ ਲਈ ਭਾਰਤ ਦਾ ਦੌਰਾ ਨਹੀਂ ਕੀਤਾ ਹੈ। ਬੀਸੀਸੀਆਈ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਭਾਰਤ ਸਰਕਾਰ ਉਨ੍ਹਾਂ ਦੇ ਵੀਜ਼ੇ ਨੂੰ ਮਨਜ਼ੂਰੀ ਦੇਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News