IPL ਮੈਚ ਦੌਰਾਨ ਕਿੱਸ ਕਰਦਾ ਨਜ਼ਰ ਆਇਆ ਜੋੜਾ, ਫੋਟੋ ਵਾਇਰਲ ਹੋਣ ''ਤੇ ਲੋਕਾਂ ਨੇ ਬਣਾਏ ਮੀਮਸ

04/03/2022 8:29:22 PM

ਸਪੋਰਟਸ ਡੈਸਕ -ਆਈ. ਪੀ. ਐੱਲ. ਵਿਚ ਕੈਮਰਾ ਆਪਰੇਟਰ ਜ਼ਿਆਦਾਤਰ ਚਰਚਾ ਵਿਚ ਰਹੇ ਹਨ ਅਤੇ ਮੈਚ ਦੇ ਨਾਲ-ਨਾਲ ਮੈਦਾਨ ਵਿਚ ਹੋ ਰਹੀਆ ਹੋਰ ਘਟਨਾਵਾਂ ਨੂੰ ਵੀ ਕੈਮਰੇ ਵਿਚ ਕੈਦ ਕਰ ਲੈਂਦੇ ਹਨ, ਜੋ ਕਈ ਵਾਰ ਵਾਇਰਲ ਹੋ ਜਾਂਦੀਆਂ ਹਨ। ਅਜਿਹਾ ਹੀ ਕੁਝ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ 10ਵੇਂ ਮੈਚ ਵਿਚ ਹੋਇਆ ਜੋ ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਦੇ ਵਿਚਾਲੇ ਖੇਡਿਆ ਗਿਆ। ਮੈਚ ਦੇ ਦੌਰਾਨ ਕੈਮਰਾ ਮੈਨ ਨੇ ਇਕ ਜੋੜੇ (ਕੱਪਲ) ਨੂੰ ਕਿੱਸ ਕਰਦੇ ਹੋਏ ਕੈਮਰੇ ਵਿਚ ਕੈਦ ਕਰ ਲਿਆ, ਜਿਸ ਤੋਂ ਬਾਅਦ ਉਸਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਮੈਚ ਦੇ ਦੌਰਾਨ ਜੋੜੇ ਦੇ ਕਿੱਸ ਕਰਨ ਵਾਲੇ ਪਲਾਂ ਨੂੰ ਕੈਮਰਾ ਆਪਰੇਟਰ ਨੇ ਕੈਮਰੇ ਵਿਚ ਕੈਦ ਕਰ ਲਿਆ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਲੋਕਾਂ ਨੇ ਮੀਮਸ ਬਣਾਉਣੇ ਸ਼ੁਰੂ ਕਰ ਦਿੱਤੇ। ਇਕ ਯੂਜ਼ਰ ਨੇ ਲਿਖਿਆ- ਮੈਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਆਈ. ਪੀ. ਐੱਲ. ਦੇਖਣਾ ਸ਼ੁਰੂ ਕੀਤਾ ਅਤੇ ਇਹ ਜੋੜਾ....! ਅਜਿਹੇ 'ਚ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਕੱਪਲ ਆਈ. ਪੀ. ਐੱਲ. ਨੂੰ ਇਕ ਨਵੇਂ ਪੱਧਰ 'ਤੇ ਲੈ ਗਿਆ। ਇਕ ਹੋਰ ਯੂਜ਼ਰ ਨੇ ਲਿਖਿਆ- ਮੇਰਾ ਦੇਸ਼ ਬਦਲ ਰਿਹਾ ਹੈ... ਅੱਗੇ ਵਧ ਰਿਹਾ ਹੈ। ਦੇਖੋ ਲੋਕਾਂ ਦੇ ਕੁਮੈਂਟਸ-

PunjabKesariPunjabKesariPunjabKesariPunjabKesariPunjabKesari

ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਤੋਂ ਬਾਅਦ ਲਾਕੀ ਫਰਗਿਊਸਨ ਦੀ ਤੂਫਾਨੀ ਗੇਂਦਬਾਜ਼ੀ ਨਾਲ ਗੁਜਰਾਤ ਟਾਈਟਨਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸ਼ੁੱਕਰਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਗੁਜਰਾਤ ਦੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ ਫਰਗਿਊਸਨ (28 ਦੌੜਾਂ 'ਤੇ ਚਾਰ ਵਿਕਟਾਂ) ਅਤੇ ਮੁਹੰਮਦ ਸ਼ੰਮੀ (30 ਦੌੜਾਂ 'ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ 9 ਵਿਕਟਾਂ 'ਤੇ 157 ਦੌੜਾਂ ਹੀ ਬਣਾ ਸਕੀ। 

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News