ਬਾਰਟੀ ਤੇ ਵੋਂਡ੍ਰੋਸੋਵਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

Friday, Jun 07, 2019 - 08:22 PM (IST)

ਬਾਰਟੀ ਤੇ ਵੋਂਡ੍ਰੋਸੋਵਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਪੈਰਿਸ — 8ਵੀਂ ਸੀਡ ਆਸਟਰੇਲੀਆ ਦੀ ਐਸ਼ਲੇ ਬਾਰਟੀ ਤੇ ਗੈਰ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਮਾਰਕਟਾ ਵੋਂਡ੍ਰੋਸੋਵਾ ਵਿਚਾਲੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਮਹਿਲਾ ਸਿੰਗਲਜ਼ ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਸ਼ੁੱਕਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚਾਂ ਵਿਚ ਬਾਰਟੀ ਨੇ ਅਮਰੀਕਾ ਦੀ 17 ਸਾਲਾ ਅਮਾਂਡਾ ਅਨਿਸਿਮੋਵਾ ਨੂੰ ਇਕ ਘੰਟਾ 53 ਮਿੰਟ ਦੇ ਸੰਘਰਸ਼ਪੂਰਨ ਮੁਕਾਬਲੇ ਵਿਚ 6-7, 6-3, 6-3 ਨਾਲ ਹਰਾਇਆ ਜਦਕਿ ਵੋਂਡ੍ਰੋਸਾਵਾ ਨੇ 26ਵੀਂ ਸੀਡ ਬ੍ਰਿਟੇਨ ਦੀ ਜੋਹਾਨਾ ਕੋਂਟਾ ਨੂੰ ਇਕ ਘੰਟਾ 45 ਮਿੰਟ ਵਿਚ 7-5, 7-6 ਨਾਲ ਹਰਾਇਆ। 
ਆਸਟਰੇਲੀਆ ਦੀ ਬਾਰਟੀ ਦਾ ਇਹ ਪਹਿਲਾ ਗ੍ਰੈਂਡ ਸਲੈਮ ਫਾਈਨਲ ਹੈ। ਉਸ ਨੇ ਪਹਿਲਾ ਸੈੱਟ ਟਾਈਬ੍ਰੇਕ ਵਿਚ ਗੁਆਉਣ ਤੋਂ ਬਾਅਦ ਸ਼ਾਨਦਾ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤੇ। ਅਮਰੀਕੀ ਖਿਡਾਰਨ ਨੇ ਕੁਆਰਟਰ ਫਾਈਨਲ ਵਿਚ ਸਾਬਕਾ ਚੈਂਪੀਅਨ ਤੇ ਤੀਜੀ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪਾ ਨੂੰ ਹਰਾਇਆ ਸੀ ਤੇ ਸੈਮੀਫਾਈਨਲ ਵਿਚ ਉਸ ਨੇ ਪਹਿਲੇ ਸੈੱਟ ਦਾ ਟਾਈਬ੍ਰੇਕ 7-4 ਨਾਲਜਿੱਤ ਲਿਆ ਸੀ ਪਰ ਉਹਇਸ ਲੈਅ ਨੂੰ ਅਗਲੇ ਦੋ ਸੈੱਟਾਂ ਵਿਚ ਬਰਕਰਾਰ ਨਹੀਂ ਰੱਖ ਸਕੀ।  ਬਾਰਟੀ ਨੇ ਆਪਣੇ ਛੇਵੇਂ ਮੈਚ ਅੰਕ 'ਤੇ ਜਿੱਤ ਹਾਸਲ ਕੀਤੀ। 
23 ਸਾਲਾ ਆਸਟਰੇਲੀਆਈ ਖਿਡਾਰਨ ਨੇ ਇਸ ਤੋਂ ਪਹਿਲਾਂ ਚਾਰ ਗ੍ਰੈਂਡ ਸਲੈਮ ਡਬਲਜ਼ ਫਾਈਨਲ ਖੇਡੇ ਸਨ ਪਰ ਇਹ ਉਸਦਾ ਪਹਿਲਾ ਸਿੰਗਲਜ਼ ਗ੍ਰੈਂਡ ਸਲੈਮ ਹੈ। ਆਸਟਰੇਲੀਆਈ ਖਿਡਾਰਨ ਦਾ ਫਾਈਨਲ ਵਿਚ ਇਕ ਹੋਰ ਨੌਜਵਾਨ ਖਿਡਾਰਨ 19 ਸਾਲਾ ਤੇ ਵਿਸ਼ਵ ਵਿਚ 38ਵੀਂ ਰੈਂਕਿੰਗ ਦੀ ਵੋਂਡ੍ਰੋਸੋਵਾ ਨਾਲ ਮੁਕਾਬਲਾ ਹੋਵੇਗਾ। ਬਾਰਟੀ ਦਾ ਵੋਂਡ੍ਰੋਸੋਵਾ ਨਾਲ ਇਸ ਤੋਂ ਪਹਿਲਾਂ ਦੋ ਵਾਰ ਮੁਕਾਬਲਾ ਹੋਇਆ ਹੈ ਤੇ ਦੋਵੇਂ ਵਾਰ ਬਾਰਟੀ ਨੇ ਜਿੱਤ ਹਾਸਲ ਕੀਤੀ ਹੈ। ਚੈੱਕ ਖਿਡਾਰਨ ਦਾ ਵੀ ਇਹ ਪਹਿਲਾ ਗ੍ਰੈਂਡ ਸਲੈਮ ਫਾਈਲਨ ਹੈ । ਉਸ ਨੇ ਦੋਵੇਂ ਸੈੱਟਾਂ ਵਿਚ ਕੋਂਟਾ ਦੀ ਸਖਤ ਚੁਣੌਤੀ 'ਤੇ ਕਾਬੂ ਪਾਇਆ । ਇਸਦੇ ਨਾਲ ਹੀ ਉਹ ਸਾਲ 2007 ਵਿਚ ਏਨਾ ਇਵਾਨੋਵਿਚ ਤੋਂ ਬਾਅਦ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਚੈੱਕ ਖਿਡਾਰਨ ਬਣ ਗਈ। 
 


author

Gurdeep Singh

Content Editor

Related News