ਨਿਰੰਜਣ ਤੇ ਬਾਲਕਿਸ਼ਨ ਵਿਚਾਲੇ ਹੋਵੇਗਾ ਮੁਕਾਬਲਾ
Friday, Aug 24, 2018 - 12:11 AM (IST)
ਭੋਪਾਲ— ਵਿਸ਼ਵ ਸ਼ਤਰੰਜ ਸੰਘ, ਅਖਿਲ ਭਾਰਤੀ ਸ਼ਤਰੰਜ ਮਹਾਸੰਘ ਤੇ ਮੱਧ ਪ੍ਰਦੇਸ਼ ਸ਼ਤਰੰਜ ਸੰਘ ਵਲੋਂ ਆਯੋਜਿਤ ਕੀਤੀ ਜਾ ਰਹੀ ਰਾਸ਼ਟਰੀ ਅੰਡਰ-25 ਸ਼ਤਰੰਜ ਚੈਂਪੀਅਨਸ਼ਿਪ ਦੇ ਸ਼ੁਰੂਆਤੀ 4 ਰਾਊਂਡ ਜਿੱਤ ਕੇ ਕਰਨਾਟਕ ਦੇ ਨਿਰੰਜਣ ਨਵਲਗੁੰਡ ਤੇ ਏ. ਬਾਲਕਿਸ਼ਨ ਨੇ ਸਾਂਝੇ ਤੌਰ 'ਤੇ ਬੜ੍ਹਤ ਕਾਇਮ ਕਰ ਲਈ ਹੈ ਤੇ ਹੁਣ 5ਵੇਂ ਰਾਊਂਡ ਵਿਚ ਦੋਵੇਂ ਖਿਡਾਰੀ ਆਪਸ ਵਿਚ ਮੁਕਾਬਲਾ ਖੇਡਣਗੇ।
ਰਾਊਂਡ-4 ਵਿਚ ਹੋਏ ਪ੍ਰਮੁੱਖ ਮੁਕਾਬਲਿਆਂ ਵਿਚ ਪਹਿਲੇ ਬੋਰਡ 'ਤੇ ਮੱਧ ਪ੍ਰਦੇਸ਼ ਦਾ ਅਸ਼ਵਿਨ ਡੇਨੀਅਲ ਟਾਪ ਸੀਡ ਤਾਮਿਲਨਾਡੂ ਦੇ ਨਿਰੰਜਣ ਨਵਲਗੁੰੰਡ ਤੋਂ ਸਫੈਦ ਮੋਹਰਿਆਂ ਨਾਲ ਇਟਾਲੀਅਨ ਓਪਨਿੰਗ ਵਿਚ 37 ਚਾਲਾਂ ਵਿਚ ਹਾਰ ਗਿਆ। ਦੂਜੇ ਬੋਰਡ 'ਤੇ ਉਡਿਸ਼ਾ ਦੇ ਰਾਜੇਸ਼ ਨਾਇਕ ਨੂੰ ਕਰਨਾਟਕ ਦੇ ਪਾਰਥੀ ਸਾਰਥੀ ਤੋਂ ਮੁਕਾਬਲਾ ਫੀਲਡਰ ਡਿਫੈਂਸ ਵਿਚ 73 ਚਾਲਾਂ ਵਿਚ ਡਰਾਅ ਖੇਡਣ 'ਤੇ ਮਜ਼ਬੂਤ ਹੋਣਾ ਪਿਆ। ਤੀਜੇ ਟੇਬਲ 'ਤੇ ਤੇਲੰਗਾਨਾ ਦੇ ਵਿਪਿਨ ਰਾਜਾ ਨੂੰ ਸਿਰਫ 17 ਚਾਲਾਂ ਵਿਚ ਸਿਸਿਲੀਅਨ ਡਿਫੈਂਸ ਕਰਨਾਟਕ ਦੇ ਬਾਲਕਿਸ਼ਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੌਥੇ ਟੇਬਲ 'ਤੇ ਮਹਾਰਾਸ਼ਟਰ ਦੇ ਪੁਸ਼ਕਰ ਡੇਰੇ ਨੇ ਬੰਗਾਲ ਦੇ ਸ਼ੁਭਯਾਨ ਕੁੰਡੂ ਨਾਲ ਬਾਜ਼ੀ ਡਰਾਅ ਖੇਡੀ।
