ਏਸ਼ੀਆਈ ਕੱਪ ’ਚ ਭਾਰਤ ਸਾਹਮਣੇ ਸੀਰੀਆ ਨੂੰ ਹਰਾਉਣ ਦੀ ਚੁਣੌਤੀ

Monday, Jan 22, 2024 - 06:44 PM (IST)

ਏਸ਼ੀਆਈ ਕੱਪ ’ਚ ਭਾਰਤ ਸਾਹਮਣੇ ਸੀਰੀਆ ਨੂੰ ਹਰਾਉਣ ਦੀ ਚੁਣੌਤੀ

ਕਤਰ,  (ਭਾਸ਼ਾ)– ਭਾਰਤੀ ਟੀਮ ਏ. ਐੱਫ. ਸੀ. ਏਸ਼ੀਆਈ ਕੱਪ ਫੁੱਟਬਾਲ ਦੇ ਗਰੁੱਪ ਗੇੜ ਵਿਚ ਸ਼ੁਰੂਆਤੀ ਦੋ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਜਦੋਂ ਇੱਥੇ ਸੀਰੀਆ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਟੂਰਨਾਮੈਂਟ ਦੇ ਨਾਕਆਊਟ ਗੇੜ ਵਿਚ ਜਗ੍ਹਾ ਬਣਾਉਣ ਦੀ ਆਪਣੀ ਧੁੰਦਲੀ ਉਮੀਦ ਕਾਇਮ ਰੱਖਣ ਲਈ ਉਸ ਨੂੰ ਇਸ ਮੈਚ ਨੂੰ ਜਿੱਤਣਾ ਪਵੇਗਾ। ਆਸਟ੍ਰੇਲੀਆ ਤੇ ਉਜਬੇਕਿਸਤਾਨ ਹੱਥੋਂ ਕ੍ਰਮਵਾਰ 0-2 ਤੇ 0-3 ਦੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਮਹਾਦੀਪ ਦੀਆਂ ਚੋਟੀ ਦੀਆਂ ਟੀਮਾਂ ਨੂੰ ਟੱਕਰ ਦੇਣ ਵਿਚ ਅਸਫਲ ਰਹੀ ਹੈ।

ਸੀਰੀਆ ਵਿਰੁੱਧ ਜਿੱਤ ਸੁਨੀਲ ਸ਼ੇਤਰੀ ਦੀ ਅਗਵਾਈ ਵਾਲੀ ਟੀਮ ਨੂੰ ਕੁਝ ਹੌਸਲਾ ਦਿਵਾ ਸਕਦੀ ਹੈ। ਸੀਰੀਆ ਮੌਜੂਦਾ ਸਮੇਂ ਵਿਚ ਫੀਫਾ ਰੈਂਕਿੰਗ ਵਿਚ ਭਾਰਤ (102ਵੇਂ ਸਥਾਨ) ਤੋਂ 11 ਸਥਾਨ ਉੱਪਰ 91ਵੇਂ ਸਥਾਨ ’ਤੇ ਹੈ। ਕੋਚੀ ਇਗੋਰ ਸਿਟਮਕ ਦੀ ਟੀਮ ਲਈ ਹਾਲਾਂਕਿ ਜਿੱਤ ਮੁਸ਼ਕਿਲ ਨਹੀਂ ਹੈ ਕਿਉਂਕਿ ਉਸ ਨੇ ਅਤੀਤ ਵਿਚ (2007, 2009 ਤੇ 2012 ਦੇ ਨਹਿਰ ਕੱਪ ਟੂਰਨਾਮੈਂਟ ਵਿਚ) ਸੀਰੀਆ ’ਤੇ ਜਿੱਤ ਹਾਸਲ ਕੀਤੀ ਹੈ। ਦੋਵੇਂ ਟੀਮਾਂ ਨੇ ਪਿਛਲੀ ਵਾਰ 2019 ਵਿਚ ਇੰਟਰਕਾਂਟੀਨੈਂਟਲ ਕੱਪ ਵਿਚ ਇਕ-ਦੂਜੇ ਦਾ ਸਾਹਮਣਾ ਕੀਤਾ ਸੀ। ਉਸ ਸਮੇਂ ਵੀ ਸਿਟਮਕ ਟੀਮ ਦਾ ਮੁੱਖ ਕੋਚ ਸੀ। ਅਹਿਮਦਾਬਾਦ ਵਿਚ ਖੇਡਿਆ ਗਿਆ ਇਹ ਮੁਕਾਬਲਾ 1-1 ਦੀ ਬਰਾਬਰੀ ’ਤੇ ਛੁੱਟਿਆ ਸੀ।


author

Tarsem Singh

Content Editor

Related News