ਭਾਰਤੀ ਕਪਤਾਨ ਵਿਰਾਟ ਦੀ ਬੱਲੇਬਾਜ਼ੀ ਦੇ ਕਹਿਰ ਤੋਂ ਡਰਦੇ ਹਨ ਗੇਂਦਬਾਜ਼

Wednesday, Sep 06, 2017 - 12:19 PM (IST)

ਨਵੀਂ ਦਿੱਲੀ—  ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਘੱਟ ਉਮਰ ਵਿੱਚ ਹੀ ਉਨ੍ਹਾਂ ਨੇ ਅਨੇਕਾਂ ਉਪਲੱਬਧੀਆਂ ਹਾਸਲ ਕਰ ਲਈਆਂ ਹਨ। ਹਾਲ ਹੀ ਵਿੱਚ ਵਿਰਾਟ ਕੋਹਲੀ ਨੇ ਆਪਣਾ 30ਵਾਂ ਵਨਡੇ ਸੈਂਕੜਾ ਸ਼੍ਰੀਲੰਕਾ ਦੇ ਖਿਲਾਫ ਲਾਇਆ ਹੈ ਜਿਸਦੇ ਨਾਲ ਉਨ੍ਹਾਂ ਨੇ ਸਾਬਕਾ ਆਸਟਰੇਲੀਆਈ ਕਪਤਾਨ ਅਤੇ ਸਦੀ ਦੇ ਮਹਾਨ ਖਿਡਾਰੀ ਰਿਕੀ ਪੋਂਟਿੰਗ ਦੇ ਸੈਂਕੜਿਆਂ ਦੀ ਬਰਾਬਰੀ ਕਰ ਲਈ ਹੈ। ਉਨ੍ਹਾਂ ਤੋਂ ਸੈਂਕੜਿਆਂ ਦੇ ਮਾਮਲੇ 'ਚ ਹੁਣ ਭਾਰਤ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੀ ਅੱਗੇ ਹਨ ਜਿਨ੍ਹਾਂ ਦੇ 49 ਵਨਡੇ ਸੈਂਕੜੇ ਹਨ। 

ਵਿਰਾਟ ਕੋਹਲੀ ਜਿਸ ਅੰਦਾਜ ਵਿੱਚ ਬੱਲੇਬਾਜੀ ਕਰਦੇ ਹਨ ਉਸ ਤੋਂ ਗੇਂਦਬਾਜ਼ ਵੀ ਡਰਦੇ ਹਨ। ਇਸਦਾ ਖੁਲਾਸਾ ਹੁਣੇ ਹੋਇਆ ਹੈ ਜਦੋਂ ਇੱਕ ਗੇਂਦਬਾਜ ਨੇ ਕਿਹਾ ਦੀ ਉਹ ਵਿਰਾਟ ਤੋਂ ਡਰਦੇ ਹਨ।  ਵਿਰੋਧੀ ਗੇਂਦਬਾਜ਼ ਕੋਹਲੀ ਦੀ ਇਸ ਧਮਾਕੇਦਾਰ ਫ਼ਾਰਮ ਨੂੰ ਵੇਖ ਕੇ ਉਨ੍ਹਾਂ ਦੇ  ਸਾਹਮਣੇ ਗੇਂਦਬਾਜ਼ੀ ਕਰਨ ਲਈ ਆਉਣਾ ਹੀ ਨਹੀਂ ਚਾਹੁੰਦੇ ਹਨ। ਇਸ ਕੜੀ ਵਿੱਚ ਇੱਕ ਅਜਿਹੇ ਗੇਂਦਬਾਜ ਦਾ ਆਗਮਨ ਹੋਇਆ ਹੈ ਜਿਸ ਨੇ ਆਪਣੇ ਕਰੀਅਰ ਵਿੱਚ ਕਦੇ ਵੀ ਵਿਰਾਟ ਕੋਹਲੀ ਦੇ ਸਾਹਮਣੇ ਗੇਂਦਬਾਜ਼ੀ ਨਹੀਂ ਕੀਤੀ ਹੈ। ਪਰ ਇਸ ਗੇਂਦਬਾਜ਼ ਦਾ ਮੰਨਣਾ ਹੈ ਕਿ ਉਹ ਵਿਰਾਟ ਦੇ ਸਾਹਮਣੇ ਗੇਂਦਬਾਜੀ ਨਹੀਂ ਕਰਨਾ ਚਾਹੁੰਦੇ।  

ਆਸਟਰੇਲੀਆਈ ਕ੍ਰਿਕਟ ਟੀਮ ਦੇ ਸ਼ਾਨਦਾਰ ਗੇਂਦਬਾਜ ਰਹੇ ਜੇਸਨ ਗਿਲੇਸਪੀ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਦੀ ਵਰਤਮਾਨ ਫ਼ਾਰਮ ਇੰਨੀ ਚੰਗੀ ਹੈ ਕਿ ਉਨ੍ਹਾਂ ਦੇ ਸਾਹਮਣੇ ਗੇਂਦ ਪਾਉਣਾ ਮੁਸ਼ਕਲ ਕੰਮ ਹੈ।  ਉਨ੍ਹਾਂ ਕਿਹਾ ਕਿ ਮੈਨੂੰ ਵਿਰਾਟ ਦਾ ਸਾਹਮਣਾ ਨਹੀਂ ਕਰਨਾ ਪਏ ਤਾਂ ਚੰਗਾ ਹੈ। ਵਿਰਾਟ ਕੋਹਲੀ ਨੂੰ ਲੈ ਕੇ ਵੈਸੇ ਤਾਂ ਕਈ ਗੇਂਦਬਾਜ਼ ਅਜਿਹੀ ਰਾਏ ਰੱਖ ਚੁੱਕੇ ਹਨ, ਜਿਸ ਵਿੱਚ ਹੁਣ ਆਸਟਰੇਲੀਆ ਦੇ ਵੱਡੇ ਗੇਂਦਬਾਜ਼ਾਂ ਵਿੱਚੋਂ ਇੱਕ ਰਹੇ ਜੇਸਨ ਗਿਲੇਸਪੀ ਨੇ ਵੀ ਇਸ ਗੱਲ ਨੂੰ ਮੰਨਿਆ ਹੈ।


Related News