ਮਹਿਲਾ ਫੁੱਟਬਾਲਰ ਨਿਤਿਸ਼ਾ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਗਈ

12/18/2017 2:49:41 AM

ਨਵੀਂ ਦਿੱਲੀ— ਆਸਟ੍ਰੇਲੀਆ ਦੇ ਐਡੀਲੇਡ ਦੇ ਗਲੇਨੇਗ ਤੱਟ 'ਤੇ ਸਮੁੰਦਰ 'ਚ ਡੁੱਬਣ ਵਾਲੀ ਭਾਰਤੀ ਮਹਿਲਾ ਫੁੱਟਬਾਲਰ ਨਿਤਿਸ਼ਾ ਨੇਗੀ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਗਈ।
15 ਸਾਲਾ ਨਿਤਿਸ਼ਾ ਨੇਗੀ ਆਸਟ੍ਰੇਲੀਆ 'ਚ ਆਯੋਜਿਤ ਪੈਸੇਫਿਕ ਸਕੂਲ ਗੇਮਜ਼ 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦਾ ਹਿੱਸਾ ਸੀ। ਦਲ ਦੀਆਂ ਮੈਂਬਰਾਂ 5 ਮਹਿਲਾ ਫੁੱਟਬਾਲਰ ਸਮੁੰਦਰ 'ਤੇ ਗਈਆਂ ਸਨ। ਇਸ ਦੌਰਾਨ ਉਹ ਸਮੁੰਦਰ 'ਚ ਰੁੜ੍ਹ ਗਈਆਂ। ਬਚਾਅ ਦਲ ਨੇ 4 ਲੜਕੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ, ਜਦਕਿ ਗਾਇਬ ਇਕ ਮਹਿਲਾ ਫੁੱਟਬਾਲਰ ਨਿਤਿਸ਼ਾ ਦੀ ਮ੍ਰਿਤਕ ਦੇਹ ਬੀਤੇ ਸੋਮਵਾਰ ਸਵੇਰੇ ਮਿਲੀ ਸੀ।


Related News