IPL ਵਰਲਡ ਕੱਪ ਤੋਂ ਬਾਅਦ ਦੁਨੀਆ ਦਾ ਸਰਵਸ੍ਰੇਸ਼ਠ ਟੂਰਨਾਮੈਂਟ : ਬਟਲਰ

Saturday, May 23, 2020 - 01:50 PM (IST)

IPL ਵਰਲਡ ਕੱਪ ਤੋਂ ਬਾਅਦ ਦੁਨੀਆ ਦਾ ਸਰਵਸ੍ਰੇਸ਼ਠ ਟੂਰਨਾਮੈਂਟ : ਬਟਲਰ

ਲੰਡਨ : ਜੋਸ ਬਟਲਰ ਨੂੰ ਲਗਦਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੇ ਇੰਗਲਿਸ਼ ਕ੍ਰਿਕਟ ਦੇ ਵਿਕਾਸ ਵਿਚ ਮਦਦ ਕੀਤੀ ਹੈ ਅਤੇ ਨਾਲ ਹੀ ਉਸ ਨੇ ਸਵੀਕਾਰ ਕੀਤਾ ਕਿ ਇਹ ਦਿਲ ਖਿੱਚਵਾ ਟੀ-20 ਟੂਰਨਾਮੈਂਟ ਆਈ. ਸੀ. ਸੀ. ਵਰਲਡ ਕੱਪ ਤੋਂ ਬਾਅਦ ਸਰਵਸ੍ਰੇਸ਼ਠ ਪ੍ਰਤੀਯੋਗਿਤਾ ਹੈ। ਬਟਲਰ ਨੇ ਕਿਹਾ ਕਿ ਉਹ ਇਸ ਸਾਲ ਦੇ ਆਈ. ਪੀ. ਐੱਲ. ਗੇੜ ਦਾ ਹਿੱਸਾ ਬਣਨ ਲਈ ਬੇਤਾਬ ਹੈ ਜਿਸ ਨੂੰ ਕੋਵਿਡ-19  ਮਹਾਮਾਰੀ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ। ਵਰਲਡ ਕੱਪ ਜੇਤੂ ਇੰਗਲੈਂਡ ਦੀ ਟੀਮ ਦਾ ਇਹ ਵਿਕਟਕੀਪਰ ਬੱਲੇਬਾਜ਼ ਆਈ. ਪੀ. ਐੱਲ. ਵਿਚ 2 ਫ੍ਰੈਂਚਾਈਜ਼ੀ ਟੀਮਾਂ ਦਾ ਹਿੱਸਾ ਰਹਿ ਚੁੱਕਾ ਹੈ। 

PunjabKesari

2016-17 ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਲਈ ਖੇਡਣ ਤੋਂ ਬਾਅਦ ਬਟਲਰ 2018 ਵਿਚ ਰਾਜਸਥਾਨ ਰਾਇਲਜ਼ ਟੀਮ ਨਾਲ ਜੁੜੇ। ਬਟਲਰ ਨੇ ਕਿਹਾ, '' ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਈ. ਪੀ. ਐੱਲ. ਨੇ ਇੰਗਲਿਸ਼ ਕ੍ਰਿਕਟ ਦੇ ਅਤੇ ਪਿਛਲੇ ਕੁਝ ਸਾਲਾਂ ਵਿਚ ਜੋ ਖਿਡਾਰੀ ਇਸ ਵਿਚ ਸ਼ਾਮਲ ਹੋਏ ਹਨ ਉਨ੍ਹਾਂ ਦੇ ਵਿਕਾਸ ਵਿਚ ਮਦਦ ਕੀਤੀ ਹੈ। ਮੈਂ ਇਸ ਵਿਚ ਖੇਡਣ ਲਈ ਬੇਤਾਬ ਸੀ। ਮੇਰੇ ਹਿਸਾਬ ਨਾਲ ਇਹ ਵਰਲਡ ਕੱਪ ਤੋਂ ਬਾਅਦ ਦੁਨੀਆ ਦਾ ਸਰਵਸ੍ਰੇਸ਼ਠ ਟੂਰਨਾਮੈਂਟ ਹੈ। ਆਈ. ਪੀ. ਐੱਲ. ਦੀਆਂ ਟੀਮਾਂ ਵਿਚ ਖਿਡਾਰੀਆਂ ਦਾ ਮਿਸ਼ਰਣ ਸ਼ਾਨਦਾਰ ਹੈ। ਬੈਂਗਲੁਰੂ ਦੀ ਟੀਮ ਚੋਟੀ 3 ਟੀਮਾਂ ਵਿਚ ਸ਼ਾਮਲ ਰਹੀ ਹੈ, ਜਿਸ ਵਿਚ ਵਿਰਾਟ ਕੋਹਲੀ, ਏ. ਬੀ. ਡਿਲਿਵੀਅਰਜ਼ ਅਤੇ ਕ੍ਰਿਸ ਗੇਲ ਰਹੇ ਹਨ। ਇਸ ਟੀਮ ਨੂੰ ਜਸਪ੍ਰੀਤ ਬੁਮਰਾਹ, ਡੇਲ ਸਟੇਨ ਜਾਂ ਲਸਿਥ ਮਲਿੰਗਾ ਖਿਲਾਫ ਖੇਡਦੇ ਦੇਖਣਾ ਸ਼ਾਨਦਾਰ ਹੈ।

PunjabKesari


author

Ranjit

Content Editor

Related News