ਬੈਂਗਲੁਰੂ ਦੀ ਟੀਮ ਨੇ ਕੋਲਕਾਤਾ ਵਿਰੁੱਧ ਬਣਾਇਆ ਵੱਡਾ ਰਿਕਾਰਡ, ਚੇਨਈ ਨੂੰ ਛੱਡਿਆ ਪਿੱਛੇ

Sunday, Apr 18, 2021 - 08:29 PM (IST)

ਬੈਂਗਲੁਰੂ ਦੀ ਟੀਮ ਨੇ ਕੋਲਕਾਤਾ ਵਿਰੁੱਧ ਬਣਾਇਆ ਵੱਡਾ ਰਿਕਾਰਡ, ਚੇਨਈ ਨੂੰ ਛੱਡਿਆ ਪਿੱਛੇ

ਚੇਨਈ- ਆਈ. ਪੀ. ਐੱਲ. ਦਾ 10ਵਾਂ ਮੁਕਾਬਲਾ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਚੇਨਈ 'ਚ ਖੇਡਿਆ ਗਿਆ। ਇਸ ਮੈਚ 'ਚ ਬੈਂਗਲੁਰੂ ਦੇ ਬੱਲੇਬਾਜ਼ਾਂ ਨੇ ਕੋਲਕਾਤਾ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ ਅਤੇ ਚੇਨਈ ਦੀ ਹੌਲੀ ਪਿੱਚ 'ਤੇ 204 ਦੌੜਾਂ ਬਣਾਈਆਂ। ਇਸ ਮੈਚ 'ਚ ਬੈਂਗਲੁਰੂ ਦੇ ਲਈ ਗਲੇਨ ਮੈਕਸਵੈੱਲ ਅਤੇ ਏ ਬੀ ਡਿਵਿਲੀਅਰਸ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਤੇ ਟੀਮ ਨੂੰ ਮਜ਼ਬੂਤ ਸਕੋਰ 'ਤੇ ਪਹੁੰਚਾਇਆ।
ਬੈਂਗਲੁਰੂ ਨੇ ਕੋਲਕਾਤਾ ਵਿਰੁੱਧ 204 ਦੌੜਾਂ ਬਣਾਈਆਂ। ਮੈਕਸਵੈੱਲ ਨੇ 49 ਗੇਂਦਾਂ 'ਤੇ 78 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਮੈਕਸਵੈੱਲ ਨੇ 9 ਚੌਕੇ ਤੇ 3 ਛੱਕੇ ਲਗਾਏ। ਏ ਬੀ ਡਿਵਿਲੀਅਰਸ ਨੇ 34 ਗੇਂਦਾਂ 'ਤੇ 76 ਦੌੜਾਂ ਬਣਾਈਆਂ। ਜਿਸ ਨੇ 9 ਚੌਕੇ ਤੇ 3 ਛੱਕੇ ਲਗਾਏ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀ ਧਮਾਕੇਦਾਰ ਪਾਰੀਆਂ ਦੀ ਬਦੌਲਤ 20ਵੀਂ ਵਾਰ ਬੈਂਗਲੁਰੂ ਦੀ ਟੀਮ ਆਈ. ਪੀ. ਐੱਲ. 'ਚ 200+ ਦੌੜਾਂ ਬਣਾਉਣ ਵਾਲੀ ਟੀਮ ਬਣ ਗਈ ਹੈ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਬਿਲਬਾਓ ਨੂੰ 4-0 ਨਾਲ ਹਰਾ ਕੇ ਕੋਪਾ ਡੇਲ ਰੇ ਟਰਾਫੀ ਜਿੱਤੀ

PunjabKesari
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਾਰ 200 ਸਕੋਰ ਬਣਾਉਣ ਵਾਲੀਆਂ ਟੀਮਾਂ
20- ਬੈਂਗਲੁਰੂ
17 - ਚੇਨਈ
15 - ਪੰਜਾਬ
14 - ਮੁੰਬਈ
12 - ਕੋਲਕਾਤਾ
12 - ਹੈਦਰਾਬਾਦ
10 - ਰਾਜਸਥਾਨ
7 - ਦਿੱਲੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News