36 ਗੇਂਦਾਂ ''ਤੇ ਧਮਾਕੇਦਾਰ ਸੈਂਕੜਾ ਲਗਾਉਣ ਵਾਲਾ ਇਹ ਬੱਲੇਬਾਜ਼ ਹੋਇਆ ਟੀਮ ਤੋਂ ਬਾਹਰ

Friday, Jun 26, 2020 - 07:40 PM (IST)

36 ਗੇਂਦਾਂ ''ਤੇ ਧਮਾਕੇਦਾਰ ਸੈਂਕੜਾ ਲਗਾਉਣ ਵਾਲਾ ਇਹ ਬੱਲੇਬਾਜ਼ ਹੋਇਆ ਟੀਮ ਤੋਂ ਬਾਹਰ

ਨਵੀਂ ਦਿੱਲੀ- ਕ੍ਰਿਕਟ ਜਗਤ 'ਚ ਕਦੋਂ ਕੋਈ ਕ੍ਰਿਕਟਰ ਆਊਟ ਫਾਰਮ ਹੋ ਜਾਵੇ, ਪਤਾ ਨਹੀਂ ਚੱਲਦਾ। ਇਸ ਕਾਰਨ ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕੋਰੀ ਐਂਡਰਸਨ ਨੂੰ ਸਮਰਸੈਟ ਦੀ ਟੀਮ ਤੋਂ ਬਾਹਰ ਹੋਣਾ ਪਿਆ। ਕੋਰੀ ਵਨ ਡੇ ਕ੍ਰਿਕਟ 'ਚ ਸ਼ਾਹਿਦ ਅਫਰੀਦੀ ਦੇ 37 ਗੇਂਦਾਂ 'ਚ ਬਣਾਏ ਗਏ ਸੈਂਕੜੇ ਦੇ ਰਿਕਾਰਡ ਨੂੰ ਤੋੜ ਕੇ ਚਰਚਾ 'ਚ ਆਏ ਸਨ। ਸਮਰਸੈਟ ਨੇ ਐਂਡਰਸਨ ਦੇ ਨਾਲ ਟੀ-20 ਬਲਾਸਟਰ ਦਾ ਕੀਤਾ ਇਕਰਾਰਨਾਮਾ ਰੱਦ ਕਰ ਦਿੱਤਾ ਹੈ।
ਡਾਇਰੈਕਟਰ ਆਫ ਕ੍ਰਿਕਟ ਐਂਡੀ ਹਰੀ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਸਾਡੇ ਲਈ ਪਿਛਲੇ ਕੁਝ ਮਹੀਨੇ ਖਾਸ ਨਹੀਂ ਰਹੇ ਹਨ। ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ। ਮੈਂ ਇਸ ਸਬੰਧੀ ਕੋਰੀ ਨਾਲ ਗੱਲ ਕੀਤੀ ਸੀ। ਆਖਿਰ ਅਸੀਂ ਦੋਵੇਂ ਇਸ 'ਤੇ ਸਹਿਮਤ ਹੋ ਗਏ। ਅਜੇ ਕੋਈ ਵੀ ਦੇਸ਼ ਕ੍ਰਿਕਟ ਨਹੀਂ ਖੇਡ ਰਿਹਾ ਹੈ। ਇਹ ਸਾਡੇ ਲਈ ਆਸਾਨ ਨਹੀਂ ਸੀ। ਦੱਸ ਦੇਈਏ ਕਿ ਕੋਰੀ ਐਂਡਰਸਨ ਵਨ ਡੇ ਤੋਂ ਇਲਾਵਾ ਟੀ-20 ਦੇ ਵੀ ਕਾਮਯਾਬ ਬੱਲੇਬਾਜ਼ ਰਹੇ ਹਨ। ਕੋਰੀ 13 ਟੈਸਟ, 49 ਵਨ ਡੇ ਤੇ 31 ਟੀ-20 ਮੈਚ ਖੇਡ ਚੁੱਕੇ ਹਨ।


author

Gurdeep Singh

Content Editor

Related News