ਭਾਰਤ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ ਹੋਇਆ ਆਸਟਰੇਲੀਆ ਟੀਮ ਇਹ ਗੇਂਦਬਾਜ਼
Friday, Sep 22, 2017 - 06:59 PM (IST)
ਕੋਲਕਾਤਾ— ਆਸਟਰੇਲੀਆ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਭਾਰਤ ਖਿਲਾਫ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਨਹੀਂ ਖੇਡਣਗੇ। ਕਮਿੰਸ ਇਸ ਸਾਲ ਦੇ ਆਖੀਰ 'ਚ ਹੋਣ ਵਾਲੀ ਸੀਰੀਜ਼ ਦੇ ਲਈ ਦੇਸ਼ ਵਾਪਸ ਜਾਣਗੇ।
ਕਮਿੰਸ 1 ਅਕਤੂਬਰ ਨੂੰ ਪੰਜਵੇਂ ਅਤੇ ਆਖਰੀ ਵਨ ਡੇ ਮੈਚ ਬਾਅਦ ਦੇਸ਼ ਵਾਪਸ ਜਾਣਗੇ। ਕ੍ਰਿਕਟ ਆਸਟਰੇਲੀਆ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਆਸਟਰੇਲੀਆਈ ਟੀਮ ਚੇਨਈ ਅਤੇ ਕੋਲਕਾਤਾ ਮੈਚ ਹਾਰ ਜਾਣ ਤੋਂ ਬਾਅਦ ਸੀਰੀਜ਼ 'ਚ 0-2 ਨਾਲ ਪਿੱਛੇ ਹੈ। ਟੀ-20 ਸੀਰੀਜ਼ ਦੇ ਲਈ ਕਮਿੰਸ ਦੇ ਵਿਕਲਪ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।
ਆਸਟਰੇਲੀਆ ਦੀ ਰਾਸ਼ਟਰੀ ਚੋਣ ਕਮੇਂਟੀ ਦੇ ਪ੍ਰਮੁੱਖ ਟ੍ਰੇਵਰ ਹੋਂਸ ਨੇ ਕਿਹਾ ਕਿ ਪੈਨ ਨੇ ਇਸ ਸਾਲ ਕਾਫੀ ਕ੍ਰਿਕਟ ਖੇਡੀ ਹੈ। ਉਹ ਸੱਟ ਦੇ ਕਾਰਨ ਲੰਬੇ ਸਮੇਂ ਬਾਅਦ ਵਾਪਸ ਆਇਆ ਹੈ ਅਤੇ ਕਾਫੀ ਸ਼ਾਨਦਾਰ ਵਾਪਸੀ ਕੀਤੀ। ਸਾਡਾ ਮੰਨਣਾ ਹੈ ਕਿ ਏਸ਼ੇਜ ਤੋਂ ਪਹਿਲਾਂ ਤੋਂ ਪਹਿਲਾਂ ਉਸ ਨੂੰ ਮਾਨਸਿਕ ਅਤੇ ਸ਼ਰੀਰਕ ਰੂਪ ਫਿੱਟ ਰਹਿਣ ਲਈ ਬ੍ਰੇਕ ਦੀ ਜਰੂਰਤ ਹੈ।
