BCCI ਵਲ ਇਨਕਮ ਟੈਕਸ ਦੀ ਬਕਾਇਆ ਰਕਮ 860 ਕਰੋੜ ਤੋਂ ਵੱਧ

Saturday, Jan 20, 2018 - 12:02 AM (IST)

BCCI ਵਲ ਇਨਕਮ ਟੈਕਸ ਦੀ ਬਕਾਇਆ ਰਕਮ 860 ਕਰੋੜ ਤੋਂ ਵੱਧ

ਨਵੀਂ ਦਿੱਲੀ—ਇਨਕਮ ਟੈਕਸ ਵਿਭਾਗ ਨੇ ਆਰ. ਟੀ. ਆਈ. ਦੇ ਜਵਾਬ ਵਿਚ ਕਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲ ਵਿਭਾਗ ਦਾ ਬਕਾਇਆ 860 ਕਰੋੜ ਰੁਪਏ ਤੋਂ ਵੱਧ ਤੱਕ ਪਹੁੰਚ ਸਕਦਾ ਹੈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਅਧੀਨ ਵਰਕਰ ਸੁਭਾਸ਼ ਅਗਰਵਾਲ ਵਲੋਂ ਦਿੱਤੀ ਅਰਜ਼ੀ ਦੇ ਜਵਾਬ ਵਿਚ ਵਿਭਾਗ ਨੇ ਬੀ. ਸੀ. ਸੀ.ਆਈ. 'ਤੇ ਲੱਗੇ ਟੈਕਸ ਅਤੇ ਕ੍ਰਿਕਟ ਬੋਰਡ ਵਲੋਂ ਕੀਤੇ ਗਏ ਭੁਗਤਾਨ ਦੀ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ ਹੈ।
ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ 9 ਜਨਵਰੀ 2018 ਤੱਕ ਬੀ. ਸੀ.  ਸੀ. ਆਈ ਨੇ 1325.31 ਕਰੋੜ ਰੁਪਏ ਦਾ ਟੈਕਸ ਦੇਣਾ ਸੀ, ਜਿਸ ਵਿਚੋਂ 864.78 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ, ਜਿਸ ਨਾਲ ਉਸਦੀ ਬਕਾਇਆ ਰਕਮ 460.52 ਕਰੋੜ ਰੁਪਏ ਰਹਿੰਦੀ ਹੈ। ਸਾਲ 2015-16 ਲਈ ਵਿਭਾਗ ਵਲੋਂ ਕ੍ਰਿਕਟ ਸੰਸਥਾ 'ਤੇ 400 ਕਰੋੜ ਰੁਪਏ ਦਾ ਟੈਕਸ ਲਗਾਉਣ ਦੀ ਸੰਭਾਵਨਾ ਹੈ, ਜਿਸ ਨਾਲ ਕੁਲ ਬਕਾਇਆ 860.52 ਕਰੋੜ ਰੁਪਏ ਹੋ ਜਾਵੇਗਾ।


Related News