2008 ਦੇ ਬਾਅਦ ਪਹਿਲੀ ਵਾਰ ਓਲੰਪਿਕ ''ਚ ਪੁੱਜੀ ਅਮਰੀਕੀ ਫੁੱਟਬਾਲ ਟੀਮ

07/02/2022 7:20:55 PM

ਸਾਨਾ ਪੇਡ੍ਰੋ ਸੂਲਾ- ਅਮਰੀਕੀ ਪੁਰਸ਼ ਫੁੱਟਬਾਲ ਟੀਮ ਨੇ ਕੋਨਕਾਕਾਫ ਪੁਰਸ਼ ਅੰਡਰ20 ਚੈਂਪੀਅਨਸ਼ਿਪ (ਸੀ. ਐੱਮ. ਯੂ.20) ਦੇ ਸੈਮੀਫਾਈਨਲ 'ਚ ਹੋਂਡੂਰਾਸ ਨੂੰ ਹਰਾ ਕੇ 2008 ਦੇ ਬਾਅਦ ਪਹਿਲੀ ਵਾਰ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ। ਅਮਰੀਕਾ ਨੇ ਸਾਨ ਪੇਡ੍ਰੋ ਸੂਲਾ ਦੇ ਆਸਟੇਡਿਓ ਮੋਰਾਜਾਨ 'ਚ ਸ਼ੁੱਕਰਵਾਰ ਰਾਤ ਨੂੰ ਹੋਏ ਮੁਕਾਬਲੇ 'ਚ ਹੋਂਡੂਰਾਸ ਨੂੰ 3-0 ਨਾਲ ਹਰਾਇਆ।

ਉਨ੍ਹਾਂ ਨੇ ਆਪਣੇ ਤਿੰਨੇ ਗੋਲ ਮੈਚ ਦੇ ਸ਼ੁਰੂਆਤੀ 45 ਮਿੰਟ 'ਚ ਹੀ ਕਰਕੇ ਨਾ ਸਿਰਫ਼ ਪੈਰਿਸ 2024 'ਚ ਆਪਣੀ ਜਗ੍ਹਾ ਪੱਕੀ ਕੀਤੀ, ਸਗੋਂ ਸੀ. ਐੱਮ. ਯੂ.20 ਦੇ ਫਾਈਨਲ 'ਚ ਵੀ ਜਗ੍ਹਾ ਬਣਾਈ। ਫਾਈਨਲ 'ਚ ਅਮਰੀਕਾ ਦਾ ਮੁਕਾਬਲਾ ਡੋਮਿਨਿਕਲ ਗਣਰਾਜ ਨਾਲ ਹੋਵੇਗਾ ਜੋ ਸੈਮੀਫਾਈਨਲ 'ਚ ਗੁਆਟੇਮਾਲਾ ਨੂੰ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾ ਕੇ ਆ ਰਹੀ ਹੈ। ਡੋਮੀਨਿਕਨ ਗਣਰਾਜ ਨੇ ਵੀ ਪੈਰਿਸ ਓਲੰਪਿਕ 2024 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।


Tarsem Singh

Content Editor

Related News