ਅਫਗਾਨਿਸਤਾਨ ਦੇ ਇਸ ਖਿਡਾਰੀ ਨੇ T-20 WC ਦਰਮਿਆਨ ਸੰਨਿਆਸ ਦਾ ਕੀਤਾ ਐਲਾਨ

Sunday, Oct 31, 2021 - 06:36 PM (IST)

ਆਬੂ ਧਾਬੀ- ਅਫ਼ਗਾਨਿਸਤਾਨ ਦੇ ਸਾਬਕਾ ਕਪਤਾਨ ਅਸਗਰ ਅਫਗਾਨ ਜੋ ਇਸ ਟੀ-20 ਵਰਲਡ ਕੱਪ ਦਲ ਦਾ ਅਹਿਮ ਹਿੱਸਾ ਵੀ ਹਨ। ਉਨ੍ਹਾਂ ਨਾਮੀਬੀਆ ਦੇ ਖ਼ਿਲਾਫ਼ ਐਤਵਾਰ ਨੂੰ ਹੋਣ ਵਾਲੇ ਮੈਚ ਦੇ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਇਸ ਨੂੰ ਸਵੀਕਾਰ ਵੀ ਕਰ ਲਿਆ ਹੈ ਤੇ ਉਨ੍ਹਾਂ ਦੇ ਇਸ ਫ਼ੈਸਲੇ ਦਾ ਸਨਮਾਨ ਵੀ ਕੀਤਾ ਹੈ।

ਇਹ ਵੀ ਪੜ੍ਹੋ : T20 WC : ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਫਿੱਟ ਹੋਇਆ ਨਿਊਜ਼ੀਲੈਂਡ ਦਾ ਇਹ ਸਲਾਮੀ ਬੱਲੇਬਾਜ਼

33 ਸਾਲਾ ਇਸ ਖਿਡਾਰੀ ਨੂੰ ਅਫਗਾਨਿਸਤਾਨ ਦੀ ਸਕਾਟਲੈਂਡ 'ਤੇ 130 ਦੌੜਾਂ ਦੀ ਜਿੱਤ ਵਾਲੇ ਮੈਚ 'ਚ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਜਦਕਿ ਪਾਕਿਸਤਾਨ ਦੇ ਖ਼ਿਲਾਫ਼ ਉਨ੍ਹਾਂ ਨੇ ਸਿਰਫ਼ 10 ਦੌੜਾਂ ਬਣਾਈਆਂ ਸਨ। ਉਸ ਮੈਚ 'ਚ ਅਫਗਾਨਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਗਸਰ ਦਾ ਇਹ 74ਵਾਂ ਟੀ-20 ਕੌਮਾਂਤਰੀ ਮੁਕਾਬਲਾ ਸੀ। ਉਨ੍ਹਾਂ ਨੇ ਇਸ ਫ਼ਾਰਮੈਟ 'ਚ 21.79 ਦੇ ਔਸਤ ਤੇ 110.37 ਸਟ੍ਰਾਈਕ ਰੇਟ ਨਾਲ 1351 ਦੌੜਾਂ ਬਣਾਈਆਂ ਸਨ। ਅਗਸਰ ਦੇ ਕੌਮਾਂਤਰੀ ਕਰੀਅਰ ਦਾ ਆਗਾਜ਼ 2009 'ਚ ਸਕਾਟਲੈਂਡ ਦੇ ਖ਼ਿਲਾਫ਼ ਵਨ-ਡੇ ਮੈਚ ਤੋਂ ਹੋਇਆ ਸੀ। 

PunjabKesari

ਅਸਗਰ ਨੇ 114 ਵਨ-ਡੇ 'ਚ 24.73 ਦੇ ਔਸਤ ਨਾਲ 66.77 ਦੇ ਸਟ੍ਰਾਈਕ ਰੇਟ ਨਾਲ 2424 ਦੌੜਾਂ ਬਣਾਈਆਂ ਹਨ। ਅਫਗਾਨਿਸਤਾਨ ਦੇ ਪਹਿਲੇ ਟੈਸਟ ਮੈਚ 'ਚ ਕਪਤਾਨੀ ਦਾ ਜ਼ਿੰਮਾ ਅਸਗਰ ਦੇ ਮੋਢਿਆਂ 'ਤੇ ਸੀ। ਭਾਰਤ ਖ਼ਿਲਾਫ਼ ਇਹ ਟੈਸਟ ਮੈਚ 2018 'ਚ ਬੈਂਗਲੁਰੂ 'ਚ ਖੇਡਿਆ ਗਿਆ ਸੀ। ਅਸਗਰ ਨੇ 6 ਟੈਸਟ 'ਚ 44 ਦੀ ਔਸਤ ਨਾਲ 440 ਦੌੜਾਂ ਬਣਾਈਆਂ ਹਨ। ਅਸਗਰ ਨੂੰ ਇਕ ਬੱਲੇਬਾਜ਼ ਨਾਲੋਂ ਜ਼ਿਆਦਾ ਬਿਹਤਰ ਕਪਤਾਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਨਾਂ ਅਜੇ ਵੀ ਟੀ-20 ਕੌਮਾਂਤਰੀ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਜਿੱਤ ਦਾ ਰਿਕਾਰਡ ਹੈ। ਉਨ੍ਹਾਂ ਨੇ 52 ਟੀ-20 ਕੌਮਾਂਤਰੀ ਮੈਚਾਂ 'ਚ ਅਫਗਾਨਿਸਤਾਨ ਦੀ ਕਪਤਾਨੀ ਕੀਤੀ ਹੈ ਤੇ ਇਸ ਦੌਰਾਨ ਉਨ੍ਹਾਂ ਨੇ 42 'ਚ ਟੀਮ ਨੂੰ ਜਿੱਤ ਦਿਵਾਈ ਹੈ। ਜਦਕਿ ਇਸ ਸੂਚੀ 'ਚ ਭਾਰਤ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ 41 ਜਿੱਤਾਂ ਦੇ ਨਾਲ ਅਗਸਰ ਦੇ ਬਾਅਦ ਖੜ੍ਹੇ ਹਨ।

ਇਹ ਵੀ ਪੜ੍ਹੋ : T-20 WC : ਨਿਊਜ਼ੀਲੈਂਡ ਵਿਰੁੱਧ ਵਾਪਸੀ ਦੀ ਕੋਸ਼ਿਸ਼ ਕਰੇਗਾ ਭਾਰਤ, ਇਹ ਹੋ ਸਕਦੀ ਹੈ ਟੀਮ ਇੰਡੀਆ ਦੀ ਰਣਨੀਤੀ

2019 'ਚ ਅਸਗਰ ਤੋਂ ਕਪਤਾਨੀ ਖੋਹ ਲਈ ਗਈ ਸੀ ਤੇ ਉਦੋਂ ਅਫਗਾਨਿਸਤਾਨ ਬੋਰਡ ਨੇ ਵੱਖ-ਵੱਖ ਫਾਰਮੈਟ ਦੇ ਵੱਖ-ਵੱਖ ਕਪਤਾਨ ਬਣਾਏ ਸਨ। ਰਹਿਮਤ ਸ਼ਾਹ ਨੂੰ ਟੈਸਟ ਦਾ ਕਪਤਾਨ ਬਣਾਇਆ ਗਿਆ ਸੀ, ਜਦਕਿ ਗੁਲਬਦੀਨ ਨਾਇਬ ਨੂੰ ਵਨ-ਡੇ ਤੇ ਟੀ-20 ਦੀ ਕਮਾਨ ਰਾਸ਼ਿਦ ਖ਼ਾਨ ਦੇ ਮੋਢਿਆਂ 'ਤੇ ਦਿੱਤੀ ਗਈ ਸੀ। ਹਾਲਾਂਕਿ 2019 ਦਸੰਬਰ 'ਚ ਇਕ ਵਾਰ ਫਿਰ ਅਸਗਰ ਨੂੰ ਸਾਰੇ ਫਾਰਮੈਟਸ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਪਰ ਕੁਝ ਹੀ ਮਹੀਨਿਆਂ ਬਾਅਦ ਉਨ੍ਹਾਂ ਤੋਂ ਕਪਤਾਨੀ ਵਾਪਸ ਲੈ ਲਈ ਗਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News