ਵਿਕਟ ਨੂੰ ਸਮਝਕੇ ਬੱਲੇਬਾਜ਼ੀ ਕਰਨ ਦਾ ਮਿਲਿਆ ਫਾਇਦਾ : ਦੀਪਤੀ

Thursday, Jul 06, 2017 - 06:35 PM (IST)

ਵਿਕਟ ਨੂੰ ਸਮਝਕੇ ਬੱਲੇਬਾਜ਼ੀ ਕਰਨ ਦਾ ਮਿਲਿਆ ਫਾਇਦਾ : ਦੀਪਤੀ

ਡਰਬੀ— ਮਹਿਲਾ ਵਿਸ਼ਵ ਕੱਪ 'ਚ ਸ਼੍ਰੀਲੰਕਾ ਖਿਲਾਫ ਆਪਣੀ ਟੀਮ ਨੂੰ ਲਗਾਤਾਰ ਜਿੱਤਣ ਹਾਸਲ ਕਰਵਾਉਣ ਵਾਲੀ ਭਾਰਤੀ ਬੱਲੇਬਾਜ਼ ਦੀਪਤੀ ਸ਼ਰਮਾ ਨੇ ਕਿਹਾ ਕਿ ਉਸ ਨੇ ਇਸ ਮੈਚ 'ਚ ਵਿਕਟ ਨੂੰ ਸਮਝ ਅਤੇ ਫਿਰ ਆਪਣੇ ਆਪ ਨੂੰ ਉਸ ਦੇ ਹਿਸਾਬ ਨਾਲ ਢਾਲ ਕੇ ਰੱਖਿਆ ਜਿਸ ਦਾ ਫਾਇਦਾ ਉਸ ਨੂੰ ਮਿਲਿਆ।
ਭਾਰਤ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਨੂੰ 16 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ 'ਚ ਲਗਾਤਾਰ ਚੌਥੀ ਜਿੱਤ ਦਰਜ਼ ਕੀਤੀ। ਇਸ ਮੈਚ 'ਚ ਦੀਪਤੀ ਨੇ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਸ਼ੁਰੂਆਤ ਦੋ ਵਿਕਟਾਂ ਜਲਦੀ ਆਊਟ ਹੋਣ ਤੋਂ ਬਾਅਦ ਕਪਤਾਨ ਮਿਤਾਲੀ ਰਾਜ ਨਾਲ ਮਿਲ ਕੇ ਸ਼ਾਨਦਾਰ ਸਾਂਝੇਦਾਰੀ ਕੀਤੀ।
ਦੀਪਤੀ ਨੂੰ ' ਮੈਨ ਆਫ ਦ ਮੈਚ' ਚੁਣਿਆ ਗਿਆ। ਉਸ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਤਾਂ ਵਿਕਟ ਕਾਫੀ ਹੌਲੀ ਸੀ ਮੈਂ ਵਿਕਟ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਕੇ ਰੱਖਿਆ ਅਤੇ ਆਪਣਾ ਥੋੜਾ ਸਮਾਂ ਲਿਆ। ਇਸ ਦਾ ਮੈਨੂੰ ਫਾਇਦਾ ਮਿਲਿਆ। ਉਸ ਨੇ ਕਿਹਾ ਕਿ ਮੇਰੀ ਕੋਸ਼ਿਸ਼ ਤੇਜ਼ ਤੇਜ਼ ਖੇਡਣ ਦੀ ਵਜਾਏ ਸਿੱਧੇ ਬੱਲੇ ਤੋਂ ਵਧੀਆ ਸ਼ਾਟ ਖੇਡਣ ਦੀ ਸੀ।
ਮਿਤਾਲੀ ਦੇ ਨਾਲ ਸਾਝੇਦਾਰੀ 'ਤੇ ਦੀਪਤੀ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਅਸੀਂ ਪਹਿਲੇ ਸਕੋਰ ਦੇ ਲਈ ਤੇਜ਼ ਭੱਜਾਗੇ। ਮਿਤਾਲੀ ਅਤੇ ਮੈਂ ਇਹ ਹੀ ਸੋਚ ਰਹੇ ਸੀ। ਇਸ ਨਾਲ ਦੂਜਾ ਸਕੋਰ ਲੈਣ 'ਚ ਮਦਦ ਮਿਲੀ।


Related News