ਦੇਸ਼ ਦੀ ਇਸ 22 ਸਾਲਾਂ ਖਿਡਾਰਨ ਨੇ ਰਚਿਆ ਇਤਿਹਾਸ, ਵੇਟ ਲਿਫਟਿੰਗ ''ਚ ਹਾਸਲ ਕੀਤਾ ਸੋਨ ਤਮਗਾ

Saturday, Dec 02, 2017 - 02:33 AM (IST)

ਦੇਸ਼ ਦੀ ਇਸ 22 ਸਾਲਾਂ ਖਿਡਾਰਨ ਨੇ ਰਚਿਆ ਇਤਿਹਾਸ, ਵੇਟ ਲਿਫਟਿੰਗ ''ਚ ਹਾਸਲ ਕੀਤਾ ਸੋਨ ਤਮਗਾ

ਨਵੀਂ ਦਿੱਲੀ— ਭਾਰਤੀ ਵੇਟ ਲਿਫਟਿੰਗ ਖਿਡਾਰਨ ਮੀਰਾਬਾਈ ਚਾਨੂ ਨੇ ਨਵਾਂ ਵਰਲਡ ਰਿਕਾਰਡ ਬਣਾਉਂਦੇ ਹੋਏ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਉਸ ਨੇ ਸਨੈਚ 'ਚ ਕੁਲ 194 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ 'ਚ 109 ਕਿਲੋਗ੍ਰਾਮ ਭਾਰ ਚੁੱਕ ਕੇ ਵਰਲਡ ਰਿਕਾਰਡ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਰਤ ਲਈ ਸੋਨ ਤਮਗਾ ਜਿੱਤਿਆ।
ਇਸ ਤੋਂ ਪਹਿਲਾਂ ਇਹ ਵਰਲਡ ਰਿਕਾਰਡ ਦੀ ਉਪਲੱਬਧੀ ਇਕ ਹੋਰ ਭਾਰਤੀ ਖਿਡਾਰਨ ਕਰਣਮ ਮੱਲੇਸ਼ਵਰੀ ਦੇ ਨਾਂ ਸੀ ਪਰ ਹੁਣ ਚਾਨੂ ਨੇ ਕਰਣਮ ਦਾ ਰਿਕਾਰਡ ਤੋੜਦੇ ਹੋਏ ਇਹ ਉਪਲੱਬਧੀ ਆਪਣੇ ਨਾਂ ਕਰ ਲਈ ਹੈ। ਦੇਸ਼ ਨੂੰ ਪਹਿਲਾ ਸੋਨ ਤਮਗਾ 1995 'ਚ ਮੱਲੇਸ਼ਵਰੀ ਨੇ ਦਿਵਾਇਆ ਸੀ। ਜਾਣਕਾਰੀ ਮੁਤਾਬਕ 22 ਨਵੰਬਰ ਨੂੰ ਚਾਨੂ ਦੀ ਵੱਡੀ ਭੈਣ ਸ਼ਾਇਆ ਦਾ ਵਿਆਹ ਸੀ ਪਰ ਚਾਨੂੰ ਆਪਣੀ ਭੈਣ ਦਾ ਵਿਆਹ ਛੱਡ ਅਮਰੀਕਾ 'ਚ ਆਯੋਜਿਤ ਹੋਈ ਇਸ ਵਰਲਡ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਪਹੁੰਚੀ ਸੀ।
ਵਰਲਡ ਚੈਂਪੀਅਨਸ਼ਿਪ 'ਚ ਮੈਡਲ ਹਾਸਲ ਕਰਨ ਤੋਂ ਬਾਅਦ ਚਾਨੂੰ ਨੇ ਖੁਸ਼ੀ ਦਾ ਜਾਹਿਰ ਕਰਦਿਆਂ ਕਿਹਾ ਕਿ ਇਹ ਮੇਰੀ ਭੈਣ ਲਈ ਇਕ ਵਧੀਆ ਤੋਹਫਾ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਉਹ ਰੀਓ ਓਲੰਪਿਕ 'ਚ ਮੈਡਲ ਹਾਸਲ ਨਾ ਕਰਨ ਦੀਆਂ ਬੁਰੀਆਂ ਯਾਦਾਂ ਨੂੰ ਮਿਟਾਉਣਾ ਚਾਹੁੰਦੀ ਸੀ। 
ਉਸ ਨੇ ਕਿਹਾ ਕਿ ਮੁਕਾਬਲੇ 'ਚ ਆਉਣ ਤੋਂ ਪਹਿਲਾਂ ਮੈਂ ਆਪਣੀ ਭੈਣ ਨਾਲ ਵਾਅਦਾ ਕੀਤਾ ਸੀ ਕਿ ਮੈਂ ਮੈਡਲ ਜਿੱਤ ਕੇ ਆਵਾਂਗੀ ਤੇ ਮੈਂ ਆਪਣੀ ਭੈਣ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਸਾਨੂੰ ਸਾਰਿਆ ਨੂੰ ਤੇਰੇ 'ਤੇ ਮਾਣ ਹੈ ਅਤੇ ਅਸੀਂ ਤੇਰੇ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਹਾਂ।
ਚਾਨੂੰ ਨੇ ਔਰਤਾਂ ਦੇ 48 ਕਿਲੋਗ੍ਰਾਮ ਵਰਗ 'ਚ ਹਿੱਸਾ ਲਿਆ ਸੀ। ਜਿਸ 'ਚ ਉਸ ਨੇ 85 ਕਿਲੋਗ੍ਰਾਮ ਭਾਰ ਆਸਾਨੀ ਨਾਲ ਚੁੱਕ ਲਿਆ ਇਸ ਤੋਂ ਬਾਅਦ 109 ਕਿਲੋਗ੍ਰਾਮ ਭਾਰ ਚੁੱਕਣ 'ਚ ਵੀ ਸਫਲ ਰਹੀ। ਇਸ ਤਰ੍ਹਾਂ ਉਸ ਨੇ ਇਸ ਮੁਕਾਬਲੇ 'ਚ ਭਾਰਤ ਨੂੰ ਦੂਜਾ ਸੋਨ ਤਮਗਾ ਦਿਵਾਇਆ।


Related News