ਓਲੰਪਿਕ ਵਿਚ 2021 ਦੀ ਕੁਸ਼ਤੀ ਰੈਂਕਿੰਗ ਸੀਰੀਜ਼ ਸ਼ਾਮਲ ਨਹੀਂ ਹੋਵੇਗੀ
Sunday, Jun 21, 2020 - 11:08 AM (IST)
ਸੋਨੀਪਤ- ਕੋਰੋਨਾ ਵਾਇਰਸ ਦੇ ਕਾਰਣ ਯੂ. ਡਬਲਯੂ. ਡਬਲਯੂ. ਨੇ ਕੁਸ਼ਤੀ ਚੈਂਪੀਅਨਸ਼ਿਪ ਲਈ ਕੈਲੰਡਰ ਬਦਲ ਦਿੱਤਾ ਹੈ। ਇਸ ਵਿਚ ਕਈ ਕੁਸ਼ਤੀ ਚੈਂਪੀਅਨਸ਼ਿਪ ਨੂੰ ਨਾ ਕਰਵਾਉਣ ਦੇ ਫੈਸਲੇ ਵੀ ਲਏ ਹਨ। ਸਭ ਤੋਂ ਵੱਡਾ ਫੈਸਲਾ ਇਹ ਲਿਅਾ ਗਿਅਾ ਹੈ ਕਿ 2 ਸਾਲ ਤਕ ਕੁਸ਼ਤੀ ਦਾ ਵਰਲਡ ਕੱਪ ਨਹੀਂ ਹੋਵੇਗਾ ਤੇ ਇਕ ਸਾਲ ਅੱਗੇ ਖਿਸਕਣ ਵਾਲੀਅਾਂ ਓਲੰਪਿਕ ਖੇਡਾਂ ਵਿਚ 2021 ਦੀ ਕੁਸ਼ਤੀ ਰੈਂਕਿੰਗ ਸੀਰੀਜ਼ ਨੂੰ ਸ਼ਾਮਲ ਨਹੀਂ ਕੀਤੀ ਜਾਵੇਗਾ।
ਜੇਕਰ ਕੋਈ ਪਹਿਲਵਾਨ 2021 ਦੀ ਕੁਸ਼ਤੀ ਰੈਂਕਿੰਗ ਵਿਚ ਗੋਲਡ ਮੈਡਲ ਜਿੱਤ ਜਾਂਦਾ ਹੈ ਤਾਂ ਉਹ ਓਲੰਪਿਕ ਲਈ ਕੁਅਾਲੀਫਾਈ ਨਹੀਂ ਮੰਨਿਅਾ ਜਾਵੇਗਾ। ਕੁਸ਼ਤੀ ਲਈ ਇਹ ਚੰਗੀ ਖਬਰ ਹੈ ਕਿ ਜੇਕਰ ਕੋਰੋਨਾ ਵਾਇਰਸ ਘੱਟ ਹੁੰਦਾ ਹੈ ਤਾਂ 1 ਸਤੰਬਰ ਤੋਂ ਜੂਨੀਅਰ ਤੇ ਅੰਡਰ-23 ਵਰਲਡ ਚੈਂਪੀਅਨਸ਼ਿਪ ਕਰਵਾਈਅਾਂ ਜਾਣਗੀਅਾਂ ਪਰ ਇਸਦੇ ਲਈ ਅਗਸਤ ਵਿਚ ਰਵਿਊ ਕੀਤਾ ਜਾਵੇਗਾ। ਉਥੇ ਹੀ ਸੀਨੀਅਰ ਵਰਲਡ ਚੈਂਪੀਅਨਸ਼ਿਪ ਇਸ ਸਾਲ ਨਹੀਂ ਹੁੰਦੀ ਤਾਂ ਬੈਸਟ ਰੈਸਲਰ 2020 ਕੋਈ ਨਹੀਂ ਚੁਣਿਅਾ ਜਾਵੇਗਾ। ਕੁਸ਼ਤੀ ਚੈਂਪੀਅਨਸ਼ਿਪ ਕਰਵਾਏ ਜਾਣ ਨੂੰ ਲੈ ਕੇ ਯੂ. ਡਬਲਯੂ. ਡਬਲਯੂ. ਨੇ ਸਾਰੇ ਦੇਸ਼ਾਂ ਦੇ ਕੁਸ਼ਤੀ ਸੰਘਾਂ ਦੇ ਅਹੁਦੇਦਾਰਾਂ ਦੇ ਨਾਲ ਅਾਨਲਾਈਨ ਮੀਟਿੰਗ ਕੀਤੀ, ਜਿਸ ਵਿਚ ਕਈ ਵੱਡੇ ਫੈਸਲੇ ਲਏ ਗਏ ਹਨ। ਭਾਰਤੀ ਕੁਸ਼ਤੀ ਸੰਘ ਦੇ ਸਕੱਤਰ ਵਿਨੋਦ ਤੋਮਰ ਅਨੁਸਾਰ 1 ਤੋਂ 20 ਸਤੰਬਰ ਤਕ ਫਿਨਲੈਂਡ ਵਿਚ ਜੂਨੀਅਰ ਵਰਲਡ ਚੈਂਪੀਅਨਸ਼ਿਪ ਤੇ ਇਸੇ ਸਮੇਂ ਸਰਬੀਅਾ ਵਿਚ ਅੰਡਰ-23 ਵਰਲਡ ਚੈਂਪੀਅਨਸ਼ਿਪ ਕਰਵਾਉਣ ਦਾ ਫੈਸਲਾ ਲਿਅਾ ਗਿਅਾ ਹੈ।
ਨਵੰਬਰ-ਦਸੰਬਰ ਵਿਚ ਕਰਵਾਈ ਜਾ ਸਕਦੀ ਹੈ ਵਰਲਡ ਚੈਂਪੀਅਨਸ਼ਿਪ
ਇਸ ਸਮੇਂ ’ਤੇ ਇਹ ਵਰਲਡ ਚੈਂਪੀਅਨਸ਼ਿਪ ਨਹੀਂ ਹੁੰਦੀ ਤਾਂ ਇਸ ਨੂੰ ਨਵੰਬਰ-ਦਸੰਬਰ ਵਿਚ ਕਰਵਾਇਅਾ ਜਾਵੇਗਾ। 2020 ਵਿਚ ਕੈਡੇਟ ਤੇ ਅੰਡਰ-15 ਵਰਲਡ ਚੈਂਪੀਅਨਸ਼ਿਪ ਨਾ ਕਰਵਾਉਣਦਾ ਫੈਸਲਾ ਲਿਅਾ ਿਗਅਾ ਹੈ। ਵੈਟਰਨ ਵਰਲਡ ਚੈਂਪੀਅਨਸ਼ਿਪ 2021 ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜੇਕਰ 2020 ਵਿਚ ਸੀਨੀਅਰ ਵਰਲਡ ਚੈਂਪੀਅਨਸ਼ਿਪ ਹੁੰਦੀ ਹੈ ਤਾਂ ਬੈਸਟ ਰੈਸਲਰ 2020 ਨੂੰ ਚੁਣਿਅਾ ਜਾਵੇਗਾ ਤੇ ਇਹ ਚੈਂਪੀਅਨਸ਼ਿਪ ਨਾ ਹੋਣ ’ਤੇ ਬੈਸਟ ਰੈਸਲਰ ਦਾ ਇਨਾਮ 2021 ਵਿਚ ਸ਼ਿਫਟ ਕਰ ਦਿੱਤਾ ਜਾਵੇਗਾ।
ਟੋਕੀਓ ਓਲੰਪਿਕ ਲਈ 2020 ਦੀ ਰੈਂਕਿੰਗ ਸੀਰੀਜ਼ ਦੇ ਅਾਧਾਰ ’ਤੇ ਪਹਿਲਵਾਨ ਕੁਅਾਲੀਫਾਈ ਕਰ ਚੱੁਕੇ ਹਨ ਤੇ ਅਜਿਹੇ ਵਿਚ 2021 ਵਿਚ ਹੋਣ ਵਾਲੀ ਰੈਂਕਿੰਗ ਸੀਰੀਜ਼ ਦੇ ਜੇਤੂ ਪਹਿਲਵਾਨਾਂ ਨੂੰ ਓਲੰਪਿਕ ਲਈ ਕੁਅਾਲੀਫਾਈ ਨਹੀਂ ਕੀਤਾ ਜਾਵੇਗਾ। ਚੀਨ, ਉੱਤਰ ਕੋਰੀਅਾ, ਤੁਰਕਮੇਨਿਸਤਾਨ ਦੇ ਪਹਿਲਵਾਨਾਂ ਨੇ 2020 ਦੀ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲਿਅਾ ਸੀ। ਇਸ ਲਈ ਇਸਦੀ ਰੈਂਕਿੰਗ ਨੂੰ 2021 ਤਕ ਜਾਰੀ ਨਹੀਂ ਕੀਤਾ ਜਾਵੇਗਾ। ਉਥੇ ਹੀ, 2021 ਵਿਚ ਸੀਨੀਅਰ ਵਰਲਡ ਚੈਂਪੀਅਨ ਓਸਲੋ ਵਿਚ ਅਕਤੂਬਰ ਵਿਚ ਤੈਅ ਹੈ ਤੇ ਇਸ ਨੂੰ ਦੇਖਦੇ ਹੋਏ 2020 ਤੇ 2021 ਵਿਚ ਕੋਈ ਵਿਸ਼ਵ ਕੱਪ ਨਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਅਾ ਹੈ।