ਹਨੁਮਾ ਵਿਹਾਰੀ ਦੀ ਬੱਲੇਬਾਜ਼ੀ ਨੂੰ ਲੈ ਕੇ ਲਕਸ਼ਮਣ ਨੇ ਕਹੀ ਇਹ ਗੱਲ
Wednesday, Aug 28, 2019 - 05:43 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਏਂਟੀਗਾ ਟੈਸਟ ਦੀ ਦੂਜੀ ਪਾਰੀ ’ਚ 93 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਹਨੁਮਾ ਵਿਹਾਰੀ ਨੂੰ ਲੈ ਕੇ ਵੀ. ਵੀ. ਐੱਸ ਲਕਸ਼ਮਣ ਨੇ ਪ੍ਰਤੀਕਿਰਿਆ ਦਿੱਤੀ ਹੈ। ਵਿਹਾਰੀ ਨੇ ਜਿਸ ਤਰ੍ਹਾਂ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਬੱਲੇਬਾਜ਼ੀ ਕੀਤੀ, ਉਸ ਤੋਂ ਲਕਸ਼ਮਣ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਨੇ ਇਸ ਨੌਜਵਾਨ ਖਿਡਾਰੀ ਦੇ ਇਸ ਰਵੱਈਏ ਦੀ ਰੱਜ ਕੇ ਤਰੀਫ ਕੀਤੀ ਹੈ।
ਟਾਈਮਸ ਆਫ ਇੰਡੀਆ ਲਈ ਇਕ ਕਾਲਮ ’ਚ ਲਕਸ਼ਮਣ ਨੇ ਲਿੱਖਿਆ ਹੈ ਕਿ ਬਿਨਾਂ ਖ਼ਤਰਾ ਚੁੱਕੇ ਹਨੁਮਾ ਵਿਹਾਰੀ ਨੇ ਬੱਲੇਬਾਜ਼ੀ ਕੀਤੀ, ਉਸ ਤੋਂ ਮੈਂ ਪ੍ਰਭਾਵਿਤ ਹੋਇਆ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਗਲੈਂਡ ’ਚ ਉਨ੍ਹਾਂ ਨੂੰ ਵੇਖ ਕੇ ਲੱਗਾ ਸੀ ਕਿ ਉਹ ਟੈਸਟ ਕ੍ਰਿਕਟ ਲਈ ਸਹੀ ਬੱਲੇਬਾਜ਼ ਹਨ। ਧਿਆਨ ਯੋਗ ਹਨ ਕਿ ਹਨੁਮਾ ਵਿਹਾਰੀ ਨੇ ਇੰਗਲੈਂਡ ਖਿਲਾਫ ਹੀ ਟੈਸਟ ਕਰੀਅਰ ਦਾ ਆਗਾਜ਼ ਕੀਤਾ ਸੀ।
ਏਂਟਿਗਾ ਟੈਸਟ ’ਚ ਵਿਹਾਰੀ ਨੇ ਅਜਿੰਕਿਆ ਰਹਾਣੇ ਨਾਲ ਮਿਲ ਕੇ ਦੋਨਾਂ ਪਾਰਿਆਂ ’ਚ ਚੰਗੀ ਸਾਂਝੇਦਾਰੀ ਕੀਤੀ। ਉਨ੍ਹ੍ਹਾਂ ਨੇ ਆਪਣੀ ਮਜਬੂਤ ਤਕਨੀਕ ਸਹਾਰੇ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੂੰ ਦੂਜੀ ਪਾਰੀ ’ਚ ਚੰਗੀ ਤਰ੍ਹਾਂ ਖੇਡਿਆ। ਇਸ ਪਾਰੀ ’ਚ ਉਨ੍ਹਾਂ ਨੇ 93 ਦੌੜਾਂ ਬਣਾਈਆਂ ਪਰ ਬਦਕਿਸਮਤੀ ਸੈਂਕੜਾ ਬਣਾਉਣ ’ਚ ਕਾਮਯਾਬ ਨਹੀਂ ਹੋ ਪਾਏ।
ਆਈ. ਸੀ. ਸੀ ਟੈਸਟ ਚੈਂਪੀਅਨਸ਼ਿਪ ਮੁਤਾਬਕ ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਟੀਮ ਇੰਡੀਆ 1-0 ਤੋਂ ਅੱਗੇ ਚੱਲ ਰਹੀ ਹੈ। ਪਹਿਲਾ ਟੈਸਟ ਮੈਚ ’ਚ ਅਜਿੰਕਿਆ ਰਹਾਣੇ ਨੇ ਆਪਣਾ ਦਸਵਾਂ ਟੈਸਟ ਸੈਂਕੜਾ ਲਾਇਆ ਸੀ। ਪਹਿਲੀ ਪਾਰੀ ’ਚ ਅਜਿੰਕਿਆ ਰਹਾਣੇ ਨੇ ਅਰਧ ਸੈਂਕੜਾ ਲਾਇਆ ਅਤੇ ਦੂਜੀ ਪਾਰੀ ’ਚ ਫਿਫਟੀ ਨੂੰ ਸੈਂਕੜੇ ’ਚ ਬਦਲਨ ’ਚ ਸਫਲ ਰਹੇ ਸਨ।