ਭਾਰਤ ਹੱਥੋਂ ਹਾਰ ਤੋਂ ਬਾਅਦ ਥਾਈਲੈਂਡ ਦਾ ਕੋਚ ਮੁਅੱਤਲ

Tuesday, Jan 08, 2019 - 03:02 AM (IST)

ਭਾਰਤ ਹੱਥੋਂ ਹਾਰ ਤੋਂ ਬਾਅਦ ਥਾਈਲੈਂਡ ਦਾ ਕੋਚ ਮੁਅੱਤਲ

ਆਬੂ ਧਾਬੀ— ਭਾਰਤ ਦੇ ਹੱਥੋਂ ਏਸ਼ੀਆਈ ਕੱਪ 'ਚ ਸ਼ਰਮਨਾਕ ਹਾਰ ਤੋਂ ਬਾਅਦ ਥਾਈਲੈਂਡ ਨੇ ਆਪਣੇ ਮੁੱਖ ਕੋਚ ਮਿਲੋਵਾਨ ਰਾਜੇਵਚ ਨੂੰ ਬਰਖਾਸਤ ਕਰ ਦਿੱਤਾ ਹੈ ਪਰ ਇਸ ਸਰਬੀਆਈ ਨੇ ਇਸ ਤੋਂ ਪਹਿਲਾਂ ਭਾਰਤੀ ਟੀਮ ਦੀ ਖੂਬ ਸ਼ਲਾਘਾ ਕੀਤੀ। ਥਾਈਲੈਂਡ ਫੁੱਟਬਾਲ ਸੰਘ ਨੇ ਭਾਰਤ ਦੀ ਸੋਮਵਾਰ ਨੂੰ 4-1 ਨਾਲ ਜਿੱਤ ਤੋਂ ਬਾਅਦ ਰਾਜੇਵਚ ਨੂੰ ਮੁਅੱਤਲ ਕਰ ਦਿੱਤਾ ਸੀ। ਰਾਜੇਵਚ ਨੇ ਕਿਹਾ ਕਿ ਭਾਰਤੀ ਟੀਮ ਜਿੱਤ ਦੀ ਹੱਕਦਾਰ ਸੀ। ਰਾਜਵੇਚ ਨੇ ਕਿਹਾ ਭਾਰਤ ਮੈਚ 'ਚ ਜਿੱਤ ਦਾ ਹੱਕਦਾਰ ਸੀ। ਸਾਡੇ ਲਈ ਪਹਿਲਾ ਹਾਫ ਠੀਕ-ਠਾਕ ਰਿਹਾ, ਭਾਵੇਂ ਅਸੀਂ ਇਕ ਗੋਲ ਕੀਤਾ। ਦੂਜੇ ਹਾਫ 'ਚ ਭਾਰਤ ਜ਼ਿਆਦਾ ਖਤਰਨਾਕ ਰੂਪ 'ਚ ਖੇਡਿਆ। ਉਹ ਹਰ ਹਾਲਤ 'ਚ ਜਿੱਤਣਾ ਚਾਹੁੰਦਾ ਸੀ।
ਉਨ੍ਹਾਂ ਨੇ ਕਿਹਾ ਕਿ ਮੱਧ ਤੋਂ ਬਾਅਦ ਸਾਡਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਦੂਜੇ ਹਾਫ ਦੇ ਸ਼ੁਰੂਆਤ 'ਚ ਅਸੀਂ ਗੋਲ ਗਵਾ ਦਿੱਤਾ ਜਿਸ ਤੋਂ ਬਾਅਦ ਅਸੀਂ ਬਰਾਬਰੀ ਦੀ ਕੋਸ਼ਿਸ਼ ਕੀਤੀ। ਵਿਸ਼ਵ ਕੱਪ 2010 'ਚ ਘਾਨਾ ਨੂੰ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਹਰਾਉਣਾ ਵਾਲੇ ਰਾਚੇਵਚ ਨੂੰ ਅਪ੍ਰੈਲ 2017 ਵਿਚ ਥਾਈਲੈਂਡ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਪਿਛਲੇ ਸਾਲ ਫਰਵਰੀ ਵਿਚ ਉਨ੍ਹਾਂ ਨੂੰ 2 ਸਾਲ ਦੇਸਮਝੌਕੇ 'ਤੇ ਹਸਤਾਖਰ ਕੀਤੇ ਸਨ। ਪਰ ਹਾਲ ਦੀਆਂ ਅਸਫਲਤਾਵਾਂ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ।


Related News