ਟੈਕਸਾਸ ਓਪਨ : ਲਾਹਿੜੀ 2017 ਤੋਂ ਬਾਅਦ ਪਹਿਲੀ ਵਾਰ ਟਾਪ-5 ’ਚ, ਸਪੀਥ ਜਿੱਤਿਆ
Tuesday, Apr 06, 2021 - 01:36 AM (IST)
ਸੇਨ ਐਂਟੋਨੀਓ– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਲਗਾਤਾਰ ਤੀਜੀ ਵਾਰ ਤਿੰਨ ਅੰਡਰ 69 ਦੇ ਸਕੋਰ ਨਾਲ ਇੱਥੇ ਚੱਲ ਰਹੇ ਵਾਲੇਰੋ ਟੈਕਸਾਸ ਓਪਨ ਵਿਚ ਪੰਜਵੇਂ ਸਥਾਨ ’ਤੇ ਰਿਹਾ, ਜਿਹੜਾ ਅਕਤੂਬਰ 2017 ਤੋਂ ਬਾਅਦ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ
ਪਹਿਲੇ ਦੌਰ ਵਿਚ ਇਕ ਅੰਡਰ-71 ਦਾ ਕਾਰਡ ਖੇਡਣ ਵਾਲੇ ਲਾਹਿੜੀ ਨੇ ਦੂਜੇ, ਤੀਜੇ ਤੇ ਚੌਥੇ ਦੌਰ ਵਿਚ ਇਕ ਬਰਾਬਰ ਤਿੰਨ ਅੰਡਰ 69 ਦਾ ਕਾਰਡ ਖੇਡਿਆ। ਉਹ ਕੁਲ 10 ਅੰਡਰ ਦੇ ਸਕੋਰ ਨਾਲ ਪੰਜਵੇਂ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ ਅਕਤੂਬਰ 2017 ਵਿਚ ਸੀ. ਜੇ. ਕੱਪ ਨਾਈਨ ਬ੍ਰਿਜੇਜ਼ ਵਿਚ ਉਹ ਟਾਪ-5 ਗੋਲਫਰਾਂ ਵਿਚ ਸ਼ਾਮਲ ਸੀ। ਜਿੱਥੇ ਹੀਰੋ ਇੰਡੀਅਨ ਓਪਨ 2015 ਵਿਚ ਆਪਣਾ ਆਖਰੀ ਖਿਤਾਬ ਜਿੱਤਣ ਵਾਲੇ ਲਾਹਿੜੀ ਨੇ 1260 ਦਿਨਾਂ ਤੋਂ ਬਾਅਦ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤਾਂ ਉਥੇ ਹੀ ਜੌਰਡਨ ਸਪੀਥ 1351 ਦਿਨਾਂ ਬਾਅਦ ਚੈਂਪੀਅਨ ਬਣਿਆ। ਇਸ ਤੋਂ ਪਹਿਲਾਂ 2017 ਵਿਚ ਰਾਇਲ ਬਿਰਕਡਾਲੇ ਵਿਚ ਚੈਂਪੀਅਨ ਬਣਨ ਵਾਲੇ ਇਸ ਗੋਲਫਰ ਨੇ ਆਖਰੀ ਦੌਰ ਵਿਚ ਛੇ ਅੰਡਰ ਦਾ ਕਾਰਡ ਖੇਡ ਕੇ ਕੁਲ 18 ਅੰਡਰ ਦੇ ਸਕੋਰ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਜਦੋਂ ਦੌੜਾਂ ਨਹੀਂ ਬਣਾ ਰਿਹਾ ਹੁੰਦਾ ਤਦ ਨੈੱਟ ’ਤੇ ਬੱਲੇਬਾਜ਼ੀ ਨਹੀਂ ਕਰਦਾ : ਪੋਂਟਿੰਗ
ਚਾਰਲੀ ਹਾਫਮੈਨ (16 ਅੰਡਰ) ਦੂਜੇ ਤੇ ਮੈਟ ਵਾਲੇਸ (14 ਅੰਡਰ) ਤੀਜੇ ਸਥਾਨ ’ਤੇ ਰਿਹਾ। ਇਸ ਪ੍ਰਦਰਸ਼ਨ ਨਾਲ ਲਾਹਿੜੀ ਨੂੰ ਇਨਾਮੀ ਰਾਸ਼ੀ ਦੇ ਤੌਰ ’ਤੇ 3,15,700 ਡਾਲਰ (ਲਗਭਗ 2.31 ਕਰੋੜ ਰੁਪਏ) ਮਿਲੇ। ਲਾਹਿੜੀ ਨੇ ਕਿਹਾ,‘‘ਮੈਂ ਚੰਗਾ ਪ੍ਰਦਰਸ਼ਨ ਕੀਤਾ। ਆਪਣੀ ਖੇਡ ਤੋਂ ਥੋੜ੍ਹਾ ਨਿਰਾਸ਼ ਵੀ ਹਾਂ। ਕੁਝ ਜਗ੍ਹਾ ’ਤੇ ਮੈਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ।’’
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ
ਲਾਹਿੜੀ ਨੇ ਇਸ ਦੇ ਨਾਲ ਹੀ 110 ਫੈੱਡ ਐਕਸ ਕੱਪ ਅੰਕ ਹਾਸਲ ਕੀਤੇ, ਜਿਸ ਨਾਲ ਉਹ ਅੰਕ ਸੂਚੀ ਵਿਚ 125ਵੇਂ ਤੋਂ 94ਵੇਂ ਸਥਾਨ ’ਤੇ ਪਹੁੰਚ ਗਿਆ। ਲਾਹਿੜੀ ਵਿਸ਼ਵ ਰੈਂਕਿੰਗ ਵਿਚ ਵੱਡਾ ਸੁਧਾਰ ਕਰਦੇ ਹੋਏ 478ਵੇਂ ਤੋਂ 319ਵੇਂ ਸਥਾਨ ’ਤੇ ਪਹੁੰਚ ਗਿਆ। ਉਹ ਰੈਂਕਿੰਗ ਵਿਚ ਦੂਜਾ ਸਰਵਸ੍ਰੇਸ਼ਠ ਭਾਰਤੀ ਖਿਡਾਰੀ ਹੈ ਤੇ ਦੋ-ਤਿੰਨ ਚੰਗੇ ਪ੍ਰਦਰਸ਼ਨ ਨਾਲ ਉਸ ਨੂੰ ਦੂਜੀ ਵਾਰ ਓਲੰਪਿਕ ਵਿਚ ਦੇਸ਼ ਦੀ ਪ੍ਰਤੀਨਿਧਤਾ ਦਾ ਮੌਕਾ ਮਿਲ ਸਕਦਾ ਹੈ। ਉਸ ਨੇ ਕਿਹਾ,‘‘ਮੈਂ ਮਿਹਨਤ ਤੇ ਲਗਨ ਨਾਲ ਕੰਮ ਕਰ ਰਿਹਾ ਹਾਂ। ਮੈਂ ਆਪਣਾ ਧਿਆਨ ਸਿਰਫ ਬਿਹਤਰ ਕਰਨ ’ਤੇ ਦਿੱਤਾ ਹੈ ਤੇ ਅਸਲ ਵਿਚ ਨਤੀਜਿਆਂ ਨੂੰ ਬਹੁਤ ਜ਼ਿਆਦਾ ਮਹੱਤਵ ਨਹੀਂ ਦਿੰਦਾ ਹਾਂ ਪਰ ਕੁਝ ਨਤੀਜੇ ਬਹੁਤ ਚੰਗੇ ਨਹੀਂ ਸਨ।’’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।