ਟੈਸਟ ਟੀਮ ’ਚ ਉਮੇਸ਼ ਦੀ ਜਗ੍ਹਾ ਨਟਰਾਜਨ, ਸ਼ਮੀ ਦੀ ਜਗ੍ਹਾ ਸ਼ਾਰਦੁਲ ਸ਼ਾਮਲ
Friday, Jan 01, 2021 - 04:06 PM (IST)
ਮੈਲਬੌਰਨ (ਭਾਸ਼ਾ) : ਤਮਿਲਨਾਡੁ ਦੇ ਖ਼ੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ. ਨਟਰਾਜਨ ਨੂੰ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਕੀ 2 ਮੈਚਾਂ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਦੀ ਜਗ੍ਹਾ ਦੂਜੇ ਟੈਸਟ ’ਚ ਸ਼ਾਰਦੁਲ ਠਾਕੁਰ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਸੀ।
ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਇਸ ਭਾਰਤੀ ਕ੍ਰਿਕਟਰ ਨੂੰ ਮਿਲੀ ਵੱਡੀ ਖ਼ੁਸ਼ਖ਼ਬਰੀ, ਪਤਨੀ ਨੇ ਦਿੱਤਾ ਧੀ ਨੂੰ ਜਨਮ
ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਦੇ ਸਕੱਤਰ ਜੈ ਸ਼ਾਹ ਨੇ ਇੱਥੇ ਜਾਰੀ ਮੀਡੀਆ ਬਿਆਨ ਵਿੱਚ ਕਿਹਾ, ‘ਬਾਰਡਰ-ਗਾਵਸਕਰ ਸੀਰੀਜ਼’ ਦੌਰਾਨ ਮੈਲਬੌਰਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਉਮੇਸ਼ ਯਾਦਵ ਦੀ ਪਿੰਡਲੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ। ਉਹ ਸੀਰੀਜ਼ ਦੇ ਬਾਕੀ ਬਚੇ 2 ਮੈਚਾਂ ਤੋਂ ਪਹਿਲਾਂ ਇਸ ਸੱਟ ਤੋਂ ਉਬਰ ਨਹੀਂ ਪਾਉਣਗੇ।’ ਬਿਆਨ ਮੁਤਾਬਕ, ‘ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਯਾਦਵ ਦੀ ਜਗ੍ਹਾ ਟੀਮ ਵਿੱਚ ਟੀ. ਨਟਰਾਜਨ ਨੂੰ ਸ਼ਾਮਿਲ ਕੀਤਾ ਹੈ। ਬਾਕਸਿੰਗ ਡੇਅ ਟੈਸਟ ਤੋਂ ਪਹਿਲਾਂ ਸ਼ਾਰਦੁਲ ਠਾਕੁਰ ਨੂੰ ਤੇਜ਼ ਗੇਂਦਬਾਜ਼ ਦੇ ਬਾਅਦ ਮੁਹੰਮਦ ਸ਼ਮੀ ਦੀ ਜਗ੍ਹਾ ਟੈਸਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸ਼ਮੀ ਦੇ ਸੱਜੇ ਹੱਥ ’ਤੇ ਫਰੈਕਚਰ ਹੋ ਗਿਆ ਸੀ।’
ਇਹ ਵੀ ਪੜ੍ਹੋ : ਧਨਾਸ਼੍ਰੀ ਨਾਲ ਡਾਂਸ ਫਲੋਰ ’ਤੇ ਨੱਚੇ ਯੁਜਵੇਂਦਰ ਚਾਹਲ, ਧਵਨ ਨੇ ਵੀ ਪਾਇਆ ਭੰਗੜਾ, ਵੇਖੋ ਤਸਵੀਰਾਂ
ਸ਼ਮੀ ਅਤੇ ਉਮੇਸ਼ ਯਾਦਵ ਦੋਵੇਂ ਆਪਣੀਆਂ ਸੱਟਾਂ ਦੇ ਰਿਹੈਬਲੀਟੇਸ਼ਨ ਲਈ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ ਵਿੱਚ ਰਹਿਣਗੇ। ਯਾਰਕਰ ਮਾਹਰ 29 ਸਾਲ ਦੇ ਨਟਰਾਜਨ ਇਸ ਦੌਰੇ ਉੱਤੇ ਨੈਟ ਗੇਂਦਬਾਜ ਦੇ ਤੌਰ ਉੱਤੇ ਗਏ ਸਨ ਪਰ ਉਹ ਟੀ20 ਅੰਤਰਰਾਸ਼ਟਰੀ ਅਤੇ ਵਨਡੇ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਸਫ਼ਲ ਰਹੇ। ਉਨ੍ਹਾਂ ਨੇ ਇਸ ਦੌਰਾਨ 4 ਮੈਚਾਂ ਵਿੱਚ 8 ਵਿਕਟਾਂ ਵੀ ਲਈਆਂ (ਵਨਡੇ ਵਿੱਚ 2 ਅਤੇ ਟੀ20 ਵਿੱਚ 6 ਵਿਕਟਾਂ)। ਉਹ ਤਮਿਲਨਾਡੂ ਲਈ ਪਹਿਲੀ ਸ਼੍ਰੇਣੀ ਦੇ 20 ਮੈਚ ਖੇਡ ਚੁੱਕੇ ਹਨ ਅਤੇ ਹੁਣ ਟੈਸਟ ਟੀਮ ਵਿੱਚ ਚੋਣ ਲਈ ਉਪਲੱਬਧ ਹੋਣਗੇ। ਇਸ ਤੋਂ ਪਹਿਲਾਂ ਸੱਟ ਤੋਂ ਉਬਰ ਚੁੱਕੇ ਰੋਹਿਤ ਸ਼ਰਮਾ ਵੀ ਸਿਡਨੀ ਵਿੱਚ 14 ਦਿਨਾਂ ਦਾ ਇਕਾਂਤਵਾਸ ਪੂਰਾ ਕਰਕੇ ਟੀਮ ਨਾਲ ਜੁੜ ਗਏ। ਸੀਰੀਜ਼ 1-1 ਦੀ ਬਰਾਬਰੀ ’ਤੇ ਹੈ ਅਤੇ ਇਸ ਦਾ ਤੀਜਾ ਮੈਚ 7 ਜਨਵਰੀ ਤੋਂ ਸਿਡਨੀ ਵਿੱਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)
ਭਾਰਤੀ ਟੈਸਟ ਟੀਮ : ਅਜਿੰਕਿਆ ਰਹਾਣੇ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਮਯੰਕ ਅੱਗਰਵਾਲ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਸ਼ੁਭਮਨ ਗਿਲ, ਰਿੱਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟ ਕੀਪਰ), ਜਸਪ੍ਰੀਤ ਬੁਮਰਾਹ, ਨਵਦੀਪ ਸੈਨੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਰਵਿਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਟੀ ਨਟਰਾਜਨ।
ਇਹ ਵੀ ਪੜ੍ਹੋ : BCCI ਦੇ ਫ਼ੈਸਲੇ ਤੋਂ ਪਰੇਸ਼ਾਨ ਯੁਵਰਾਜ ਸਿੰਘ, ਪਿਤਾ ਯੋਗਰਾਜ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।