ਟੈਸਟ ਰੈਂਕਿੰਗ : ਬੁਮਰਾਹ ਦੀ ਟਾਪ 10 'ਚ ਵਾਪਸੀ, ਕੋਹਲੀ ਖਿਸਕੇ

Wednesday, Aug 11, 2021 - 08:59 PM (IST)

ਦੁਬਈ- ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਗੇਂਦਬਾਜ਼ੀ ਰੈਂਕਿੰਗ ’ਚ ਟਾਪ 10 ’ਚ ਵਾਪਸੀ ਕੀਤੀ ਹੈ ਪਰ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਰੈਂਕਿੰਗ ’ਚ 5ਵੇਂ ਸਥਾਨ 'ਤੇ ਖਿਸਕ ਗਏ ਹਨ। ਸਤੰਬਰ 2019 ’ਚ ਆਪਣੇ ਕਰੀਅਰ ਦੀ ਸੱਭ ਤੋਂ ਬਿਹਤਰ ਤੀਜੀ ਰੈਂਕਿੰਗ ’ਤੇ ਪੁੱਜਣ ਵਾਲੇ ਬੁਮਰਾਹ ਨੇ ਨਾਟਿੰਘਮ ਟੈਸਟ ਮੈਚ ’ਚ 110 ਦੌੜਾਂ ਦੇ ਕੇ 9 ਵਿਕਟਾਂ ਲਈਆਂ ਸਨ। ਇਸ ਨਾਲ ਉਹ 10 ਸਥਾਨ ਚੜ੍ਹ ਕੇ ਗੇਂਦਬਾਜ਼ਾਂ ਦੀ ਸੂਚੀ ’ਚ 9ਵੇਂ ਸਥਾਨ ਉੱਤੇ ਪਹੁੰਚ ਗਏ ਹਨ। 

ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ

PunjabKesari
ਕੋਹਲੀ ਪਹਿਲੇ ਟੈਸਟ ਮੈਚ ਦੀ ਇਕਮਾਤਰ ਪਾਰੀ ’ਚ ਖਾਤਾ ਵੀ ਨਹੀਂ ਖੋਲ੍ਹ ਪਾਏ ਸਨ, ਜਿਸ ਨਾਲ ਉਹ ਬੱਲੇਬਾਜ਼ੀ ਰੈਂਕਿੰਗ ’ਚ ਇਕ ਸਥਾਨ ਹੇਠਾਂ 5ਵੇਂ ਸਥਾਨ ਉੱਤੇ ਖਿਸਕ ਗਏ। ਇੰਗਲੈਂਡ ਦੇ ਕਪਤਾਨ ਜੋ ਰੂਟ ਉਨ੍ਹਾਂ ਦੀ ਜਗ੍ਹਾ ਚੌਥੇ ਸਥਾਨ ’ਤੇ ਕਾਬਿਜ਼ ਹੋ ਗਏ ਹਨ। ਉਨ੍ਹਾਂ ਨੇ 49 ਅਤੇ 109 ਦੌੜਾਂ ਦੀਆਂ ਪਾਰੀਆਂ ਖੇਡ ਕੇ ਮੈਨ ਆਫ ਦਿ ਮੈਚ ਇਨਾਮ ਹਾਸਲ ਕੀਤਾ ਸੀ। ਇਸ ਨਾਲ ਉਨ੍ਹਾਂ ਨੂੰ 49 ਰੇਟਿੰਗ ਅੰਕ ਮਿਲੇ। ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਹਿਲਾਂ ਦੀ ਤਰ੍ਹਾਂ ਕ੍ਰਮਵਾਰ 6ਵੇਂ ਅਤੇ 7ਵੇਂ ਸਥਾਨ ’ਤੇ ਬਣੇ ਹੋਏ ਹਨ। ਆਲਰਾਊਂਡਰ ਰਵਿੰਦਰ ਜਡੇਜਾ ਬੱਲੇਬਾਜ਼ੀ ਸੂਚੀ ’ਚ 3 ਸਥਾਨ ’ਤੇ 36ਵੇਂ ਪਹੁੰਚ ਗਏ ਹਨ, ਜਦੋਂਕਿ ਕੇ. ਐੱਲ. ਰਾਹੁਲ ਨੇ 84 ਅਤੇ 26 ਦੌੜਾਂ ਦੀਆਂ ਪਾਰੀਆਂ ਦੇ ਦਮ ’ਤੇ 56ਵੇਂ ਸਥਾਨ ’ਤੇ ਟੈਸਟ ਰੈਂਕਿੰਗ ’ਚ ਵਾਪਸੀ ਕੀਤੀ ਹੈ। ਜਡੇਜਾ ਨੇ ਆਲਰਾਊਂਡਰਾਂ ਦੀ ਰੈਂਕਿੰਗ ਸੂਚੀ ’ਚ ਇਕ ਸਥਾਨ ਦੇ ਫਾਇਦੇ ਨਾਲ ਦੂਜਾ ਸਥਾਨ ਹਾਸਲ ਕਰ ਲਿਆ ਹੈ। 

ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ

PunjabKesari
ਭਾਰਤ ਦੇ ਸੀਨੀਅਰ ਸਪਿਨਰ ਰਵੀ ਚੰਦਰਨ ਅਸ਼ਵਿਨ ਇਸ ਸੂਚੀ ’ਚ ਚੌਥੇ ਸਥਾਨ ’ਤੇ ਹੈ। ਅਸ਼ਵਿਨ ਨੂੰ ਪਹਿਲੇ ਟੈਸਟ ’ਚ ਅੰਤਿਮ ਇਲੈਵਨ ’ਚ ਜਗ੍ਹਾ ਨਹੀਂ ਮਿਲੀ ਸੀ ਪਰ ਉਹ ਗੇਂਦਬਾਜ਼ਾਂ ਦੀ ਸੂਚੀ ’ਚ ਆਸਟਰੇਲੀਆ ਦੇ ਪੈਟ ਕਮਿੰਸ ਤੋਂ ਬਾਅਦ ਦੂਜੇ ਸਥਾਨ ’ਤੇ ਬਣੇ ਹੋਏ ਹਨ। ਸ਼ਾਰਦੁਲ ਠਾਕੁਰ 19 ਸਥਾਨਾਂ ਦੀ ਛਲਾਂਗ ਲਾ ਕੇ ਗੇਂਦਬਾਜ਼ਾਂ ਦੀ ਸੂਚੀ ’ਚ 55ਵੇਂ ਸਥਾਨ ’ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ (ਇਕ ਸਥਾਨ ਉੱਤੇ 7ਵੇਂ) ਤੇ ਓਲੀ ਰਾਬਿੰਸਨ (22 ਸਥਾਨ ਉੱਤੇ 46ਵੇਂ) ਵੀ ਬੁੱਧਵਾਰ ਨੂੰ ਜਾਰੀ ਰੈਂਕਿੰਗ ’ਚ ਅੱਗੇ ਵਧਣ ’ਚ ਸਫਲ ਰਹੇ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ ਟੀ-20 ਰੈਂਕਿੰਗ ’ਚ ਆਲਰਾਊਂਡਰਾਂ ਦੀ ਸੂਚੀ ’ਚ ਫਿਰ ਨੰਬਰ ਇਕ ਸਥਾਨ ਹਾਸਲ ਕੀਤਾ। ਉਹ ਇਸ ਤੋਂ ਪਹਿਲਾਂ ਅਕਤੂਬਰ 2017 ’ਚ ਟਾਪ 'ਤੇ ਪੁੱਜੇ ਸਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News