ਸ਼੍ਰੀਲੰਕਾ ਦੇ ਇਕ ਬੱਲੇਬਾਜ਼ ਦੇ ਬਰਾਬਰ ਵੀ ਦੌੜਾਂ ਨਹੀਂ ਬਣਾ ਸਕੀ ਸਾਊਥ ਅਫਰੀਕਾ, ਮਿਲੀ ਸ਼ਰਮਨਾਕ ਹਾਰ

Saturday, Jul 14, 2018 - 05:19 PM (IST)

ਸ਼੍ਰੀਲੰਕਾ ਦੇ ਇਕ ਬੱਲੇਬਾਜ਼ ਦੇ ਬਰਾਬਰ ਵੀ ਦੌੜਾਂ ਨਹੀਂ ਬਣਾ ਸਕੀ ਸਾਊਥ ਅਫਰੀਕਾ, ਮਿਲੀ ਸ਼ਰਮਨਾਕ ਹਾਰ

ਨਵੀਂ ਦਿੱਲੀ— ਸ਼੍ਰੀਲੰਕਾ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਮੇਜ਼ਬਾਨ ਟੀਮ ਨੇ ਇਤਿਹਾਸਕ ਜਿੱਤ ਦਰਜ ਕੀਤੀ। ਪਹਿਲੀ ਪਾਰੀ 'ਚ ਸਿਰਫ 126 ਦੌੜਾਂ 'ਤੇ ਖੇਡ ਖਤਮ ਕਰਨ ਵਾਲੀ ਸਾਊਥ ਅਫਰੀਕੀ ਟੀਮ ਦੂਜੀ ਪਾਰੀ 'ਚ ਸਿਰਫ 73 ਦੌੜਾਂ ਹੀ ਬਣ ਸਕੀ। ਸਾਊਥ ਅਫਰੀਕਾ ਨੇ ਇਹ ਮੈਚ 278 ਦੌੜਾਂ ਦੇ ਵੱਡੇ ਅੰਤਰ ਨਾਲ ਗੁਆ ਦਿੱਤਾ। ਦੂਜੀ ਪਾਰੀ 'ਚ ਸ਼੍ਰੀਲੰਕਾ ਦੇ ਖੱਬੇ ਹੱਥ ਦੇ ਸਪਿਨਰ ਦਿਲਰੂਵਾਨ ਪਰੇਰਾ ਨੇ32 ਦੌੜਾਂ ਦੇ ਕੇ 6 ਵਿਕਟ ਲਏ। ਰੰਗਨਾ ਹੇਰਾਥ ਨੇ 3 ਅਤੇ ਸੰਦਾਕਨ ਨੇ 1 ਵਿਕਟ ਝਟਕਿਆ। ਸਾਊਥ ਅਫਰੀਕਾ ਲਈ ਸਭ ਤੋਂ ਜ਼ਿਆਦਾ ਅਜੇਤੂ 22 ਦੌੜਾਂ ਨਰਨਾਨ ਫਲੈਂਡਰ ਨੇ ਬਣਾਇਆ।

ਕ੍ਰਿਕਟ 'ਚ 1992 'ਚ ਵਾਪਸੀ ਕਰਨ ਵਾਲੀ ਸਾਊਥ ਅਫਰੀਕਾ ਨੇ ਆਪਣਾ ਸਭ ਤੋਂ ਘੱਟ ਸਕੋਰ ਬਣਾਇਆ।  ਇਸ 'ਤੋਂ ਪਹਿਲਾਂ ਉਹ ਟੀਮ ਇੰਡੀਆ ਦੇ ਖਿਲਾਫ 2015 'ਚ ਸਿਰਫ 79 ਦੌੜਾਂ 'ਤੇ ਆਲਆਊਟ ਹੋ ਗਈ ਸੀ।ਸਾਊਥ ਅਫਰੀਕਾ ਨੇ ਆਪਣੇ 20 ਵਿਕਟ ਸਿਰਫ 199 ਦੌੜਾਂ 'ਤੇ ਗੁਆ ਦਿੱਤੇ। ਉਥੇ ਸ਼੍ਰੀਲੰਕਾ ਦੇ ਬੱਲੇਬਾਜ਼ ਦਿਮੁਥ ਕਰੁਣਾਰਤਨੇ ਨੇ ਪੂਰੇ ਟੈਸਟ ਮੈਚ 'ਚ 218 ਦੌੜਾਂ ਬਣਾਈਆਂ। ਮਤਲਬ ਪੂਰੀ ਸਾਊਥ ਅਫਰੀਕੀ ਟੀਮ ਸ਼੍ਰੀਲੰਕਾ ਦੇ ਇਕ ਬੱਲੇਬਾਜ਼ ਨੂੰ ਵੀ ਨਹੀਂ ਹਰਾ ਸਕੀ। ਸ਼੍ਰੀਲੰਕਾ ਨੇ ਜਿਸ ਸਪਿਨਰ ਦਿਲਰੂਵਾਨ ਪਰੇਰਾ ਨੂੰ ਦੂਜੀ ਪਾਰੀ 'ਚ 6 ਵਿਕਟ ਦਿੱਤੇ। ਇਸ ਸਪਿਨਰ ਦੇ ਖਿਲਾਫ ਟੀਮ ਇੰਡੀਆ ਨੇ ਪਿਛਲੇ ਸਾਲ 197 ਦੌੜਾਂ ਬਣਾਈਆਂ ਸਨ ਅਤੇ ਟੀਮ ਨੇ ਸਿਰਫ ਇਕ ਹੀ ਵਿਕਟ ਗਵਾਇਆ ਸੀ।


Related News