ਇਸ ਪਿਚ ''ਤੇ ਆਈ ਬੱਲੇਬਾਜ਼ਾਂ ਦੀ ਸ਼ਾਮਤ, ਇਕ ਦਿਨ ''ਚ ਡਿੱਗੀਆਂ 13 ਵਿਕਟਾਂ

11/17/2018 2:12:46 PM

ਨਵੀਂ ਦਿੱਲੀ— ਆਬੂਧਾਬੀ ਦੇ ਸ਼ੇਖ ਜਾਯਦ ਸਟੇਡੀਅਮ 'ਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ। ਪਾਕਿਸਤਾਨ ਗੇਂਦਬਾਜ਼ਾਂ ਨੇ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਨੂੰ ਸਿਰਫ 153 ਦੌੜਾਂ 'ਤੇ ਹੀ ਸਮੇਟ ਦਿੱਤਾ ਤਾਂ ਕਿ.ਵੀ.ਟੀਮ ਦੇ ਗੇਂਦਬਾਜ਼ਾਂ ਨੇ ਵੀ ਪਾਕਿਸਤਾਨ ਨੂੰ ਚੰਗੀ ਸ਼ੁਰੂਆਤ ਨਾ ਕਰਨ ਦਿੱਤੀ ਅਤੇ ਦਿਨ ਦਾ ਖੇਡ ਖਤਮ ਹੋਣ ਤੱਕ 59 ਦੌੜਾਂ 'ਤੇ ਹੀ ਉਸਦੇ ਦੋ ਵਿਕਟ ਗਿਰਾ ਦਿੱਤੇ।

 

ਸਟੰਪਸ ਤੱਕ ਹਾਰਿਸ਼ ਸੋਹੇਲ 22 ਅਤੇ ਅਜ਼ਹਰ ਅਲੀ 10 ਦੌੜਾਂ ਬਣਾ ਕੇ ਖੇਡ ਰਹੇ ਹਨ। ਪਾਕਿਸਤਾਨ ਨੇ ਆਪਣਾ ਪਹਿਲਾ ਵਿਕਟ 27 ਦੇ ਕੁਲ ਸਕੋਰ 'ਤੇ ਇਮਾਲ ਉਲ ਹਕ (6) ਦੇ ਰੂਪ 'ਚ ਗੁਆਇਆ। ਉਨਾਂ ਨੇ ਕੋਲਿਨ ਗ੍ਰੈਨਹੋਮ ਨੇ ਆਪਣਾ ਸ਼ਿਕਾਰ ਬਣਾਇਆ। ਇਸੇ ਸਕੋਰ 'ਤੇ ਟ੍ਰੈਂਟ ਬੋਲਟ ਨੇ ਮੁਹੰਮਦ ਹਫੀਜ਼ (20) ਨੂੰ ਪਵੇਲੀਅਨ ਭੇਜ ਦਿੱਤਾ। ਇਸ ਤੋਂ ਪਹਿਲਾਂ, ਪਾਕਿਸਤਾਨੀ ਗੇਂਦਬਾਜ਼ਾਂ ਨੇ ਕਿ.ਵੀ. ਬੱਲੇਬਾਜ਼ਾਂ ਦੇ ਵਿਕਟ 'ਤੇ ਪਰ ਜਮਾਉਣਾ ਮੁਸ਼ਕਲ ਕਰ ਦਿੱਤਾ ਕਮਾਨ ਕੇਨ ਵਿਲੀਅਮਜ਼ ਕਿਸੇ ਤਰ੍ਹਾਂ 112 ਗੇਂਦਾਂ 'ਤੇ ਪੰਜ ਚੌਕਿਆਂ ਦੀ ਮਦਦ ਨਾਲ 63 ਦੌੜਾਂ ਬਣਾ ਸਕੇ। ਹੇਨਰੀ ਨਿਕੋਲਸ ਨੇ 28 ਦੌੜਾਂ ਦਾ ਯੋਗਦਾਨ ਦਿੱਤਾ।

 


suman saroa

Content Editor

Related News