ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ
Thursday, Dec 02, 2021 - 07:58 PM (IST)
ਮੁੰਬਈ- ਵਨ ਡੇ ਵਿਸ਼ਵ ਕੱਪ 2011 ਫਾਈਨਲ ਸਮੇਤ ਕਈ ਵੱਡੇ ਮੈਚਾਂ ਦੀ ਮੇਜ਼ਬਾਨੀ ਕਰ ਚੁੱਕੇ ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਟੈਸਟ ਕ੍ਰਿਕਟ ਦੀ ਵਾਪਸੀ ਹੋਵੇਗੀ, ਜਦਕਿ ਭਾਰਤੀ ਟੀਮ ਦੂਜੇ ਟੈਸਟ ਵਿਚ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਨਾਲ ਖੇਡੇਗੀ। ਇਸ ਮੈਦਾਨ 'ਤੇ ਆਖਰੀ ਟੈਸਟ ਅੱਠ ਤੋਂ 12 ਦਸੰਬਰ 2016 ਨੂੰ ਇੰਗਲੈਂਡ ਦੇ ਵਿਰੁੱਧ ਖੇਡਿਆ ਗਿਆ ਸੀ ਜੋ ਮੇਜ਼ਬਾਨ ਟੀਮ ਨੇ ਇਕ ਪਾਰੀ ਅਤੇ 36 ਦੌੜਾਂ ਨਾਲ ਜਿੱਤਿਆ। ਇਸ ਮੈਦਾਨ 'ਤੇ 25 ਟੈਸਟ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿਚ 11 ਭਾਰਤ ਨੇ ਜਿੱਤੇ, ਸੱਤ ਹਾਰੇ ਤੇ ਸੱਤ ਡਰਾਅ ਰਹੇ ਹਨ। ਇਸ ਮੈਦਾਨ 'ਤੇ ਪਹਿਲਾ ਟੈਸਟ ਵੈਸਟਇੰਡੀਜ਼ ਦੇ ਵਿਰੁੱਧ ਜਨਵਰੀ 1975 ਵਿਚ ਖੇਡਿਆ ਗਿਆ ਸੀ, ਜਿਸ ਵਿਚ ਭਾਰਤ ਨੂੰ 201 ਦੌੜਾਂ ਨਾਲ ਹਰਾਇਆ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ
ਭਾਰਤ ਨੇ ਇਸ ਮੈਦਾਨ 'ਤੇ ਪਹਿਲਾ ਟੈਸਟ 1976 'ਚ 162 ਦੌੜਾਂ ਨਾਲ ਜਿੱਤਿਆ ਸੀ, ਜਿਸ ਵਿਚ ਸੁਨੀਲ ਗਾਵਸਕਰ ਨੇ 119 ਦੌੜਾਂ ਬਣਾਈਆਂ ਸਨ। ਉਹ ਮੈਚ ਵੀ ਨਿਊਜ਼ੀਲੈਂਡ ਦੇ ਵਿਰੁੱਧ ਸੀ। ਮੁੰਬਈ ਕ੍ਰਿਕਟ ਸੰਘ ਮਹਾਰਾਸ਼ਟਰ ਸਰਕਾਰ ਕੋਰੋਨਾ ਪ੍ਰੋਟੋਕਾਲ ਦੀ ਪੂਰੀ ਪਾਲਣਾ ਕਰੇਗੀ। ਮੈਚ ਦੇ ਦੌਰਾਨ ਪੰਜ ਦਿਨ 25 ਫੀਸਦੀ ਦਰਸ਼ਕਾਂ ਨੂੰ ਹੀ ਸਟੇਡੀਅਮ ਵਿਚ ਆਉਣ ਦੀ ਆਗਿਆ ਹੋਵੇਗੀ। ਪਿਛਲੀ ਵਾਰ ਜਦੋ ਭਾਰਤ ਨੇ ਇੱਥੇ ਖੇਡਿਆ ਸੀ ਤਾਂ ਕਪਤਾਨ ਵਿਰਾਟ ਕੋਹਲੀ ਨੇ 235 ਦੌੜਾਂ ਬਣਾਈਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।