ਇਸ ਖਿਡਾਰਨ ਨੇ ਸ਼ਾਟਪੁਟ ਜਾਂ ਚੱਕੇ ਤੋਂ ਨਹੀਂ, ਨਾਰੀਅਲ ਨਾਲ ਕੀਤਾ ਅਭਿਆਸ

04/04/2018 3:36:06 PM

ਗੋਲਡ ਕੋਸਟ (ਬਿਊਰੋ)— ਗੋਲਾ ਸੁੱਟ ਜਾਂ ਚੱਕਾ ਸੁੱਟ ਲਈ ਜ਼ਰੂਰੀ ਔਜ਼ਾਰ ਨਾ ਹੋਣ 'ਤੇ ਵੀ ਹਾਰ ਨਾ ਮੰਨਦੇ ਹੋਏ ਕੁਕ ਆਈਲੈਂਡ ਦੀ ਇਕ ਖਿਡਾਰਨ ਨੇ ਨਾਰੀਅਲ ਦਾ ਇਸਤਮਾਲ ਕਰਕੇ ਤਿਆਰੀ ਕੀਤੀ। ਕੁਕ ਆਈਲੈਂਡ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਟਾਪੂ ਰਾਰੋਟੋਂਗਾ ਦੀ ਇਕ ਪੁਲਸ ਅਧਿਕਾਰੀ ਤੇਰੀਪੀ ਤਾਪੋਕੀ ਨੇ ਇਹ ਹੱਲ ਕੱਢਿਆ ਹੈ। ਉਸ ਕੋਲ ਅਭਿਆਸ ਲਈ ਚੱਕਾ ਜਾਂ ਗੋਲਾ ਨਹੀਂ ਸੀ ਤਾਂ ਉਸ ਨੇ ਨਾਰੀਅਲ ਆਜ਼ਮਾਇਆ।

ਉਸ ਨੇ ਕਿਹਾ, ''ਸਾਡੇ ਕੋਲ ਚੱਕਾ ਜਾਂ ਗੋਲਾ ਨਹੀਂ ਸੀ। ਇਸ ਲਈ ਮੈਂ ਨਾਰੀਅਲ ਨੂੰ ਵਾਰ-ਵਾਰ ਚੱਕੇ ਜਾਂ ਗੋਲੇ ਦੀ ਤਰ੍ਹਾਂ ਸੁੱਟ ਕੇ ਅਭਿਆਸ ਕੀਤਾ। ਚੱਕਾ ਸਪਾਟ ਹੁੰਦਾ ਹੈ ਜਦਕਿ ਨਾਰੀਅਲ ਗੋਲ ਅਤੇ ਥੋੜ੍ਹਾ ਮੁਸ਼ਕਲ ਸੀ।'' ਤਾਪੋਕੀ ਨੇ 2004 ਏਥੇਂਸ ਓਲੰਪਿਕ ਅਤੇ 2008 'ਚ ਬੀਜਿੰਗ ਓਲੰਪਿਕ 'ਚ ਹਿੱਸਾ ਲਿਆ ਸੀ ਅਤੇ ਉਹ ਇੱਥੇ ਰਾਸ਼ਟਰਮੰਡਲ ਖੇਡਾਂ 'ਚ ਚੱਕਾ ਸੁੱਟ ਅਤੇ ਗੋਲਾ ਸੁੱਟ ਦੋਹਾਂ 'ਚ ਉਤਰੇਗੀ। ਉਹ ਮੈਲਬੋਰਨ ਖੇਡਾਂ 'ਚ 11ਵੇਂ ਸਥਾਨ 'ਤੇ ਰਹੀ ਸੀ ਪਰ ਗਰਭਵਤੀ ਹੋਣ ਦੇ ਕਾਰਨ ਦਿੱਲੀ 'ਚ 2010 ਅਤੇ ਗਲਾਸਗੋ 'ਚ 2014 ਖੇਡਾਂ ਤੋਂ ਬਾਹਰ ਰਹੀ ਸੀ।


Related News