ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ - ਅਭਿਮਨਿਊ ਨੇ ਗੁਕੇਸ਼ ਨੂੰ ਡਰਾਅ ''ਤੇ ਰੋਕਿਆ

Tuesday, May 09, 2023 - 01:34 PM (IST)

ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ - ਅਭਿਮਨਿਊ ਨੇ ਗੁਕੇਸ਼ ਨੂੰ ਡਰਾਅ ''ਤੇ ਰੋਕਿਆ

ਮਾਲਮੋ, ਸਵੀਡਨ (ਨਿਕਲੇਸ਼ ਜੈਨ)- ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਪੰਜਵਾਂ ਦੌਰ ਇੱਕ ਵਾਰ ਫਿਰ ਭਾਰਤ ਲਈ ਰਲਿ-ਮਿਲਿਆ ਰਿਹਾ। ਟੂਰਨਾਮੈਂਟ ਦਾ ਚੋਟੀ ਦਾ ਦਰਜਾ ਪ੍ਰਾਪਤ ਗ੍ਰੈਂਡਮਾਸਟਰ ਡੀ ਗੁਕੇਸ਼ ਚੰਗੀ ਫਾਰਮ 'ਚ ਹੋਣ ਦੇ ਬਾਵਜੂਦ ਜਿੱਤ ਦਰਜ ਨਹੀਂ ਕਰ ਸਕਿਆ ਕਿਉਂਕਿ ਉਸ ਨੂੰ ਅਮਰੀਕਾ ਦੇ 14 ਸਾਲਾ ਅਭਿਮਨਿਊ ਮਿਸ਼ਰਾ ਨੇ ਡਰਾਅ 'ਤੇ ਰੋਕਿਆ, ਜਿਸ ਕੋਲ ਦੁਨੀਆ ਦੇ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਦਾ ਰਿਕਾਰਡ ਹੈ। 

ਚਿੱਟੇ ਮੋਹਰਿਆਂ ਨਾਲ ਖੇਡ ਰਹੇ ਗੁਕੇਸ਼ ਨੂੰ ਅਭਿਮਨਊ ਨੇ ਸਿਸਿਲੀਅਨ ਓਪਨਿੰਗ ਵਿੱਚ 42 ਚਾਲਾਂ ਵਿੱਚ ਬਰਾਬਰੀ 'ਤੇ ਰੋਕਿਆ। ਜਦਕਿ ਕੱਲ੍ਹ ਗੁਕੇਸ਼ ਨੂੰ ਹਰਾ ਕੇ ਵਾਪਸੀ ਕਰਨ ਵਾਲੇ ਅਰਜੁਨ ਐਰੀਗਾਸੀ ਨੂੰ ਨੀਦਰਲੈਂਡ ਦੇ ਜੌਰਡਨ ਵੈਨ ਫੋਰੈਸਟ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ, ਅਰਜੁਨ ਨੇ ਪਿਛਲੇ ਪੰਜ ਰਾਊਂਡਾਂ ਵਿੱਚ ਦੋ ਮੈਚ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਦੂਜੇ ਮੈਚਾਂ ਵਿੱਚ, ਰੂਸ ਦੇ ਪੀਟਰ ਸਵਿਡਲਰ ਨੇ ਜਰਮਨੀ ਦੇ ਵਿਨਸੇਂਟ ਕੇਮਰ ਨਾਲ ਡਰਾਅ ਖੇਡਿਆ, ਜਦੋਂ ਕਿ ਇਜ਼ਰਾਈਲ ਦੇ ਬੋਰਿਸ ਗੇਲਫੈਂਡ ਨੇ ਸਵੀਡਨ ਦੇ ਨੀਲਸ ਗ੍ਰੁੰਡੇਲੀਅਸ ਨਾਲ ਡਰਾਅ ਖੇਡਿਆ। 7 ਰਾਊਂਡ ਦੇ ਇਸ ਟੂਰਨਾਮੈਂਟ 'ਚ ਹੁਣ ਆਖਰੀ 2 ਰਾਊਂਡ ਬਾਕੀ ਹਨ।


author

Tarsem Singh

Content Editor

Related News