ਪਤਨੀ ਨਾਲ ਅਣਬਣ ਦੀਆਂ ਖਬਰਾਂ ਨੂੰ ਟੈਨਿਸ ਸਟਾਰ ਜੋਕੋਵਿਚ ਨੇ ਨਕਾਰਿਆ

Saturday, Sep 14, 2019 - 03:39 AM (IST)

ਪਤਨੀ ਨਾਲ ਅਣਬਣ ਦੀਆਂ ਖਬਰਾਂ ਨੂੰ ਟੈਨਿਸ ਸਟਾਰ ਜੋਕੋਵਿਚ ਨੇ ਨਕਾਰਿਆ

ਨਵੀਂ ਦਿੱਲੀ - ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਆਖਿਰਕਾਰ ਸੋਸ਼ਲ ਮੀਡੀਆ 'ਤੇ ਪਤਨੀ ਜੇਲਿਨਾ ਨਾਲ ਫੋਟੋ ਸ਼ੇਅਰ ਕਰ ਕੇ ਦੋਵਾਂ ਵਿਚਾਲੇ ਸਭ ਕੁਝ ਠੀਕ ਹੋਣ ਦਾ ਸਬੂਤ ਦੇ ਦਿੱਤਾ ਹੈ। ਯੂ. ਐੱਸ. ਓਪਨ ਵਿਚ ਮੋਢੇ ਦੀ ਸੱਟ ਕਾਰਣ ਸਟੇਨਿਸਲਾਸ ਵਾਵਰਿੰਕਾ ਵਿਰੁੱਧ ਸੈਮੀਫਾਈਨਲ ਮੁਕਾਬਲੇ ਵਿਚੋਂ ਹਟਣ ਵਾਲੇ ਜੋਕੋਵਿਚ ਦੀ ਪਤਨੀ ਦੇ ਨਾਲ ਅਣਬਣ ਨੂੰ ਲੈ ਕੇ ਕਈ ਖਬਰਾਂ ਚੱਲ ਰਹੀਆਂ ਸਨ, ਜਿਨ੍ਹਾਂ 'ਤੇ ਸਰਬੀਆਈ ਸਟਾਰ ਨੇ ਹੁਣ ਰੋਕ ਲਾ ਦਿੱਤੀ ਹੈ। ਉਸ ਨੇ ਇਕ ਟਵੀਟ ਕਰਦਿਆਂ ਲਿਖਿਆ, ''ਮੁਆਫੀ ਚਾਹੁੰਦਾ ਹਾਂ, ਤੁਹਾਨੂੰ ਇਨ੍ਹਾਂ ਦਿਨਾਂ ਵਿਚ ਹਨੇਰੇ ਵਿਚ ਰੱਖਣ ਲਈ। ਮੈਂ ਆਪਣੀ ਪਤਨੀ ਅਤੇ ਪਰਿਵਾਰ ਨਾਲ ਇਸ ਸਮੇਂ ਸ਼ਾਨਦਾਰ ਸਮਾਂ ਬਤੀਤ ਕਰ ਰਿਹਾ ਹਾਂ। ਮੈਂ ਆਪਣੀ ਸਿਹਤ ਨੂੰ ਲੈ ਕੇ ਵੀ ਸਹਿਜ ਹਾਂ। ਉਮੀਦ ਹੈ ਕਿ ਜਲਦ ਤੋਂ ਜਲਦ ਕੋਰਟ 'ਤੇ ਵਾਪਸੀ ਕਰਾਂਗਾ। ਸਿਹਤ ਹਮੇਸ਼ਾ ਤੋਂ ਮੇਰੀ ਪਹਿਲਕਦਮੀ ਰਹੀ ਹੈ ਅਤੇ ਜਿਵੇਂ ਹੀ ਮੈਂ ਤਿਆਰ ਹੋ ਗਿਆ, ਮੈਂ ਵਾਪਸੀ ਕਰ ਲਵਾਂਗਾ।''

PunjabKesari
ਜ਼ਿਕਰਯੋਗ ਹੈ ਕਿ ਜੋਕੋਵਿਚ ਅਤੇ ਜੇਲਿਨਾ ਨੇ 2005 ਵਿਚ ਡੇਟਿੰਗ ਸ਼ੁਰੂ ਕੀਤੀ ਸੀ। ਸਤੰਬਰ 2013 ਵਿਚ ਮੰਗਣੀ ਤੋਂ ਬਾਅਦ ਆਖਿਰਕਾਰ ਜੁਲਾਈ 2014 ਵਿਚ ਉਨ੍ਹਾਂ ਨੇ ਵਿਆਹ ਕਰ ਲਿਆ ਸੀ। ਦੋਵਾਂ ਦੇ ਹੁਣ ਦੋ ਬੱਚੇ ਹਨ। ਜੋਕੋਵਿਚ ਅਜੇ ਬੀਤੇ ਦਿਨੀਂ ਹੀ ਖੁਲਾਸਾ ਕਰ ਚੁੱਕਾ ਹੈ ਕਿ ਉਹ ਜਲਦ ਹੀ ਤੀਜੇ ਬੱਚੇ ਦਾ ਵੀ ਪਿਤਾ ਬਣਨ ਵਾਲਾ ਹੈ।

 


author

Gurdeep Singh

Content Editor

Related News