ਟੈਨਿਸ ਖਿਡਾਰੀ ਫੈਡਰਰ ਨੇ ਦਿੱਤੇ ਸੰਕੇਤ, ਲੈ ਸਕਦੇ ਹਨ ਸੰਨਿਆਸ

Tuesday, Jul 28, 2020 - 09:16 PM (IST)

ਟੈਨਿਸ ਖਿਡਾਰੀ ਫੈਡਰਰ ਨੇ ਦਿੱਤੇ ਸੰਕੇਤ, ਲੈ ਸਕਦੇ ਹਨ ਸੰਨਿਆਸ

ਨਵੀਂ ਦਿੱਲੀ- ਟੈਨਿਸ ਪਲੇਅਰ ਰੋਜਰ ਫੈਡਰਰ ਨੇ ਸੰਕੇਤ ਦਿੱਤੇ ਹਨ ਉਹ ਸੰਨਿਆਸ ਲੈਣ 'ਤੇ ਵਿਚਾਰ ਕਰ ਰਹੇ ਹਨ ਤੇ ਸ਼ਾਇਦ ਆਪਣੇ ਕਰੀਅਰ ਦੇ ਅੰਤ ਦੌਰ 'ਚ ਹਨ ਪਰ ਉਨ੍ਹਾਂ ਨੇ ਇਹ ਵੀ ਜੋਰ ਦੇ ਕੇ ਕਿਹਾ ਹੈ ਕਿ ਉਸਦੇ ਵਿਚ ਅਜੇ ਵੀ ਟੈਨਿਸ ਬਾਕੀ ਹੈ। ਉਹ ਇਕ ਹੋਰ ਓਲੰਪਿਕ ਸੋਨ ਤਮਗਾ ਜਿੱਤਣਾ ਚਾਹੁੰਦੇ ਹਨ। ਅਨੁਭਵੀ ਸਟਾਰ ਜੋਕਿ ਅਗਸਤ 'ਚ 39 ਸਾਲਾ ਦੇ ਹੋ ਜਾਣਗੇ। 2020 ਸੀਜ਼ਨ 'ਚ ਅਜੇ ਤਕ ਹਿੱਸਾ ਨਹੀਂ ਲਿਆ ਹੈ। 

PunjabKesari
ਫੈਡਰਰ ਨੇ ਕਿਹਾ ਕਿ ਇਹ ਪਹਿਲਾਂ ਤੋਂ ਹੀ ਸਪੱਸ਼ਟ ਹੈ ਕਿ ਮੈਂ ਆਪਣੇ ਕਰੀਅਰ ਦੇ ਅੰਤ 'ਚ ਹਾਂ। ਮੈਂ ਇਹ ਨਹੀਂ ਕਹਿ ਸਕਦਾ ਕਿ 2 ਸਾਲ 'ਚ ਕੀ ਹੋਵੇਗਾ। ਇਹੀ ਕਾਰਨ ਹੈ ਕਿ ਮੈਂ ਸਾਲ-ਦਰ-ਸਾਲ ਯੋਜਨਾ ਬਣਾ ਰਿਹਾ ਹਾਂ। ਮੈਂ ਅਜੇ ਵੀ ਖੁਸ਼ ਹਾਂ ਪਰ ਜਦੋਂ ਮੈਂ ਰੁੱਕ ਜਾਵਾਂਗਾ ਜਾਂ ਬੁੱਢਾ ਹੋ ਜਾਵਾਂਗਾ ਤਾਂ ਵੀ ਮੈਂ ਨਿਸ਼ਚਿਤ ਰੂਪ ਨਾਲ ਟੈਨਿਸ ਖੇਡਾਂਗਾ। ਇਹ ਬਹੁਤ ਦਿਲਚਸਪ ਕਦਮ ਹੋਵੇਗਾ ਕਿ ਹਮੇਸ਼ਾ ਆਪਣੇ ਸਹਿਯੋਗੀਆਂ ਦੇ ਨਾਲ ਖੇਡਾਂ।


author

Gurdeep Singh

Content Editor

Related News