ਟੈਨਿਸ ਖਿਡਾਰਨ ਦਯਾਨਾ ਦੀ ਤਸਵੀਰ ਨੇ ਸੋਸ਼ਲ ਮੀਡੀਆ ''ਤੇ ਮਚਾਇਆ ਬਵਾਲ, ਮੰਗੀ ਮੁਆਫ਼ੀ
Sunday, Jul 12, 2020 - 01:41 PM (IST)
ਸਪੋਰਟਸ ਡੈਕਸ: ਉਕ੍ਰੇਨ ਦੀ ਟੈਨਿਸ ਖਿਡਾਰਨ ਦਯਾਨਾ ਯਾਸਤ੍ਰੇਮਸਕਾ ਵਰਤਮਾਨ 'ਚ ਵੱਖ-ਵੱਖ ਮੁਕਾਬਲਿਆਂ 'ਚ ਵਾਪਸੀ ਦੀ ਤਿਆਰੀ ਕਰ ਰਹੀ ਹੈ। ਦੁਨੀਆ ਦੀ 25 ਨੰਬਰ ਰੈਂਕ ਵਾਲੀ ਖਿਡਾਰਨ ਨੇ 3 ਅਗਸਤ ਨੂੰ ਪਲੇਮੋਂ 'ਚ ਹੋਣ ਵਾਲੇ ਟੂਰਨਾਮੈਂਟ 'ਚ ਸਿਮੋਨ ਹਾਲੇਪ ਅਤੇ ਆਰੀਅਨ ਸਬਾਲੇਂਕਾ ਨਾਲ ਖੇਡਣ 'ਚ ਸਹਿਮਤੀ ਪ੍ਰਗਟਾਈ ਹੈ। ਇਸ ਵਿਚਕਾਰ, ਦਯਾਨਾ ਨੇ ਬੀਤੇ ਦਿਨੀਂ 'ਬਲੈਕ ਲਾਈਵਸ ਮੈਟਰਸ ਮੁਹਿੰਮ' ਦੇ ਤਹਿਤ ਆਪਣੀ ਤਸਵੀਰ ਸੋਸ਼ਲ ਮੀਡੀਓ 'ਤੇ ਪਾਈ ਸੀ, ਜਿਸ 'ਚ ਉਹ ਅੱਧੀ ਕਾਲੀ ਅਤੇ ਅੱਧੀ ਚਿੱਟੀ ਦਿਖਾਈ ਦੇ ਰਹੀ ਸੀ। ਪਰ ਜਿਵੇਂ ਹੀ ਇਹ ਤਸਵੀਰ ਅੱਗੇ ਵਧੀ ਲੋਕਾਂ ਨੇ ਇਸ ਨੂੰ ਬਕਵਾਸ ਦੱਸ ਕੇ ਜੰਮ ਕੇ ਟ੍ਰੋਲ ਕੀਤਾ। ਇਸ ਤੋਂ ਬਾਅਦ ਦਯਾਨਾ ਨੇ ਮੁਆਫ਼ੀ ਮੰਗ ਲਈ ਹੈ।
ਇਹ ਵੀ ਪੜ੍ਹੋਂ : ਅਦਾਕਾਰ ਅਮਿਤਾਭ ਤੇ ਅਭਿਸ਼ੇਕ ਬੱਚਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹੈ ਖੇਡ ਜਗਤ
ਦਯਾਨਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ 'ਅੱਜ ਮੈਂ ਅਜਿਹੀ ਤਸਵੀਰ ਪੋਸਟ ਕੀਤੀ ਹੈ, ਜੋ ਮੈਨੂੰ ਲੱਗਾ ਕਿ ਸਮਾਨਤਾ ਦਾ ਸੰਦੇਸ਼ ਦੇਵੇਗੀ ਪਰ ਇਹ ਸਪੱਸ਼ਟ ਰੂਪ 'ਚ ਸਾਹਮਣੇ ਨਹੀਂ ਆਇਆ ਅਤੇ ਇਸ ਨੂੰ ਗਲਤ ਸਮਝਿਆ ਗਿਆ। ਹਾਲਾਂਕਿ ਮੈਨੂੰ ਇਸ ਤੋਂ ਨਕਾਰਤਮਕ ਪ੍ਰਭਾਵ ਦੇ ਬਾਰੇ ਚਿਤਾਵਨੀ ਦਿੱਤੀ ਗਈ ਪਰ ਮੈਂ ਅਜਿਹਾ ਨਹੀਂ ਕੀਤਾ। ਮੈਂ ਅਜੇ ਵੀ 'ਬਲੈਕਫੇਸ' ਨਹੀਂ ਮੰਨਦੀ। ਮੈਂ ਵਰਤਮਾਨ ਸਥਿਤੀ 'ਚ ਆਪਣੀਆਂ ਭਾਵਨਾਵਾਂ ਨੂੰ ਸਮਝਾਉਣ ਲਈ ਇਹ ਕਦਮ ਚੁੱਕਿਆ। ਮੈਂ ਨਿਰਾਸ਼ ਹਾਂ ਕਿ ਸੰਦੇਸ਼ ਗਲਤ ਗਿਆ। ਇਨ੍ਹਾਂ ਚਿੱਤਰਾਂ ਨੇ ਲੋਕਾਂ ਨੂੰ ਉਸ ਸਮੇਂ ਵੰਡ ਦਿੱਤਾ ਜਦੋਂ ਇਕਜੁੱਟ ਹੋਣ ਲਈ ਅੱਗੇ ਆ ਰਹੇ ਸਨ। ਇਸੇ ਕਾਰਨ ਮੈਂ ਇਸ ਨੂੰ ਹਟਾ ਦਿੱਤਾ। ਮੈਂ ਉਨ੍ਹਾਂ ਸਾਰੇ ਲੋਕਾਂ ਤੋਂ ਮੁਆਫ਼ੀ ਮੰਗਦੀ ਹਾਂ ਜਿਨ੍ਹਾਂ ਨੂੰ ਮੈਂ ਨਿਰਾਸ਼ ਕੀਤਾ ਹੈ।
ਇਹ ਵੀ ਪੜ੍ਹੋਂ : ਨਸ਼ੇੜੀ ਪੁੱਤ ਦੀ ਘਿਨੌਣੀ ਕਰਤੂਤ: ਪਿਉ ਨੂੰ ਡੰਡੇ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ