ਟੈਨਿਸ ਦੇ ਦਿੱਗਜ਼ਾਂ ਨੇ ਯੂਕ੍ਰੇਨ ਦੀ ਮਦਦ ਲਈ ਪ੍ਰਦਰਸ਼ਨੀ ਮੈਚ ''ਚ ਕੀਤੀ ਸ਼ਿਰਕਤ

Friday, Aug 26, 2022 - 02:19 PM (IST)

ਟੈਨਿਸ ਦੇ ਦਿੱਗਜ਼ਾਂ ਨੇ ਯੂਕ੍ਰੇਨ ਦੀ ਮਦਦ ਲਈ ਪ੍ਰਦਰਸ਼ਨੀ ਮੈਚ ''ਚ ਕੀਤੀ ਸ਼ਿਰਕਤ

ਨਿਊਯਾਰਕ (ਏਜੰਸੀ)- ਯੁੱਧ ਦੀ ਸਥਿਤੀ ਨਾਲ ਜੂਝ ਰਹੇ ਯੂਕ੍ਰੇਨ ਦੇ ਸਮਰਥਨ ਅਤੇ ਮਦਦ ਲਈ ਰਾਫੇਲ ਨਡਾਲ, ਇਗਾ ਸਵਿਏਟੇਕ, ਜਾਨ ਮੈਕਨਰੋ ਅਤੇ ਕੋਕੋ ਗਾਫ ਵਰਗੇ ਦਿੱਗਜ਼ ਟੈਨਿਸ ਖਿਡਾਰੀਆਂ ਨੇ ਇਕ ਪ੍ਰਦਰਸ਼ਨੀ ਮੈਚ ’ਚ ਸ਼ਿਰਕਤ ਕੀਤੀ। ਅਗਲੇ ਪੰਦਰਵਾੜੇ ਯੂ. ਐੱਸ., ਓਪਨ ਟਰਾਫੀ ਲਈ ਇਕ ਦੂਜੇ ਖਿਲਾਫ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਬੇਕਰਾਰ ਟੈਨਿਸ ਦੁਨੀਆ ਦੇ ਸਿਤਾਰਿਆਂ ਨੇ ਸੰਕਟਗ੍ਰਸਤ ਯੂਕ੍ਰੇਨ ਵਿਚ ਮਨੁੱਖੀ ਸਹਾਇਤਾ ਲਈ ਖਚਾਖਚ ਭਰੇ ਲੂਈ ਆਰਮਸਟ੍ਰਾਂਗ ਸਟੇਡੀਅਮ ਵਿਚ ‘ਟੈਨਿਸ ਪਲੇਅ ਫਾਰ ਪੀਸ’ ਪ੍ਰਦਰਸ਼ਨੀ ਮੈਚ ਵਿਚ ਹਿੱਸਾ ਲਿਆ।

ਨਡਾਲ ਨੇ ਕਿਹਾ ਕਿ ਪਿਛਲੇ 2-3 ਸਾਲ ਦੁਨੀਆ ਲਈ ਕਾਫੀ ਮੁਸ਼ਕਿਲ ਰਹੇ। ਪਹਿਲਾਂ ਕੋਰੋਨਾ ਮਹਾਮਾਰੀ ਅਤੇ ਹੁਣ ਯੂਕ੍ਰੇਨ ਵਿਚ ਯੁੱਧ ਮਨੁੱਖਤਾ ਲਈ ਚੁਣੌਤੀਪੂਰਨ ਹੈ। ਨਿਊਯਾਰਕ ’ਚ ਖੇਡ ਪ੍ਰੇਮੀਆਂ ਦੇ ਸਾਹਮਣੇ ਮੈਦਾਨ ’ਚ ਉਤਰਨਾ ਨਿਸ਼ਚਿਤ ਖੁਸ਼ੀ ਅਤੇ ਰੋਮਾਂਚ ਦਾ ਅਹਿਸਾਸ ਕਰਵਾਉਂਦਾ ਹੈ। ਉਦਘਾਟਨੀ ਸਮਾਰੋਹ 'ਚ ਯੂਕ੍ਰੇਨ ਦਾ ਰਾਸ਼ਟਰੀ ਗੀਤ ਵਜਾਇਆ ਗਿਆ, ਜਿਸ ਤੋਂ ਬਾਅਦ ਨਡਾਲ ਅਤੇ ਸਵਿਏਟੇਕ ਦੀ ਜੋੜੀ ਨੇ ਗਾਫ ਅਤੇ ਮੈਕੇਨਰੋ ਖਿਲਾਫ ਸਾਂਝੇ ਡਬਲ ਮੈਚ ਲਈ ਕੋਰਟ ’ਚ ਕਦਮ ਰੱਖਿਆ। ਗਾਫ ਨੇ ਕਿਹਾ ਕਿ ਦੁਨੀਆ ਦੇ ਨੰਬਰ ਇਕ ਜਾਨ, ਰਾਫਾ ਅਤੇ ਇਗਾ ਦੀ ਮੌਜੂਦਗੀ ’ਚ ਨਿਊਯਾਰਕ ਵਿਚ ਕੋਰਟ ’ਚ ਉਤਰਨਾ ਅਸਲ ਵਿਚ ਰੋਮਾਂਚ ਨਾਲ ਭਰਪੂਰ ਹੈ। ਮੈਂ ਖੁਸ਼ ਹਾਂ ਕਿ ਮੈਂ ਇਸ ਸਮਾਰੋਹ ਦਾ ਹਿੱਸਾ ਬਣ ਸਕਿਆ।


author

cherry

Content Editor

Related News