ਟੈਨਿਸ : ਗੁਣੇਸ਼ਵਰਨ ਨੇ ਕਾਂਸੀ ਜਿੱਤੀ
Saturday, Aug 25, 2018 - 02:20 AM (IST)
ਜਕਾਰਤਾ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਸਿੰਗਲਜ਼ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ। ਪ੍ਰਜਨੇਸ਼ ਨੂੰ ਸੈਮੀਫਾਈਨਲ ਵਿਚ ਚੋਟੀ ਦੇ ਖਿਡਾਰੀ ਡੇਨਿਸ ਇਸਤੋਮਿਨ ਨੇ 1 ਘੰਟੇ 26 ਮਿੰਟ ਵਿਚ 6-2, 6-2 ਨਾਲ ਆਸਾਨੀ ਨਾਲ ਹਰਾ ਦਿੱਤਾ। ਇਸ ਹਾਰ ਤੋਂ ਬਾਅਦ ਪ੍ਰਜਨੇਸ਼ ਦੇ ਹਿੱਸੇ ਵਿਚ ਕਾਂਸੀ ਤਮਗਾ ਆਇਆ। ਭਾਰਤ ਨੇ ਇਸ ਤਰ੍ਹਾਂ ਟੈਨਿਸ ਵਿਚ ਇਕ ਸੋਨ ਤੇ ਦੋ ਕਾਂਸੀ ਤਮਗਿਆਂ ਨਾਲ ਆਪਣੀ ਮੁਹਿੰਮ ਖਤਮ ਕੀਤੀ। ਭਾਰਤ ਨੇ ਪਿਛਲੀਆਂ ਇੰਚੀਓਨ ਏਸ਼ੀਆਈ ਖੇਡਾਂ ਵਿਚ ਟੈਨਿਸ ਵਿਚ ਇਕ ਸੋਨਾ, ਇਕ ਚਾਂਦੀ ਤੇ ਤਿੰਨ ਕਾਂਸੀ ਸਮੇਤ 5 ਤਮਗੇ ਜਿੱਤੇ ਸਨ।
