ਟੈਨਿਸ ਆਸਟਰੇਲੀਆ ਕਰੇਗਾ ਨੋਵਾਕ ਜੋਕੋਵਿਚ ਦੇ ਵੀਜ਼ਾ ਵਿਵਾਦ ਦੀ ਸਮੀਖਿਆ
Wednesday, Jan 19, 2022 - 01:11 PM (IST)
ਮੈਲਬੌਰਨ (ਭਾਸ਼ਾ)- ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਹੋਣ ਦੇ ਮਾਮਲੇ ਵਿਚ ਕਾਨੂੰਨੀ ਲੜਾਈ ਹਾਰਨ ਦੇ 2 ਦਿਨ ਬਾਅਦ ਟੈਨਿਸ ਆਸਟਰੇਲੀਆ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਆਸਟਰੇਲੀਅਨ ਓਪਨ ਖ਼ਤਮ ਹੋਣ ਤੋਂਂ ਬਾਅਦ ਪੂਰੇ ਮਾਮਲੇ ਦੀ ਸਮੀਖਿਆ ਕੀਤੀ ਜਾਵੇਗੀ। ਇਹ ਟੂਰਨਾਮੈਂਟ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਸੰਘੀ ਅਦਾਲਤ ਦੇ ਤਿੰਨ ਜੱਜਾਂ ਨੇ ਜੋਕੋਵਿਚ ਦਾ ਵੀਜ਼ਾ ਬਹਾਲ ਕਰਨ ਦੀ ਅਪੀਲ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਨੂੰ ਰਾਤੋ-ਰਾਤ ਦੇਸ਼ ਛੱਡਣਾ ਪਿਆ। ਉਹ ਦੁਬਈ ਰਾਹੀਂ ਆਪਣੇ ਦੇਸ਼ ਸਰਬੀਆ ਪਹੁੰਚੇ।
ਇਹ ਵੀ ਪੜ੍ਹੋ: ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ
ਜੋਕੋਵਿਚ ਨੂੰ ਟੈਨਿਸ ਆਸਟਰੇਲੀਆ ਅਤੇ ਵਿਕਟੋਰੀਆ ਸੂਬੇ ਨੇ ਕੋਵਿਡ-19 ਟੀਕਾਕਰਨ ਦੇ ਦੇਸ਼ ਦੇ ਸਖ਼ਤ ਨਿਯਮਾਂ ਤੋਂ ਡਾਕਟਰੀ ਛੋਟ ਦਿੱਤੀ ਸੀ, ਕਿਉਂਕਿ ਉਹ ਪਿਛਲੇ ਮਹੀਨੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ ਪਰ ਸਰਹੱਦੀ ਅਧਿਕਾਰੀਅ ਨੇ ਉਨ੍ਹਾਂ ਦੀ ਛੋਟ ਨੂੰ ਨਾ ਮੰਨਦੇ ਹੋਏ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ। ਇਸ ਤੋਂ ਬਾਅਦ 11 ਦਿਨਾਂ ਦੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ਨੂੰ ਆਸਟਰੇਲੀਅਨ ਓਪਨ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ।
ਇਹ ਵੀ ਪੜ੍ਹੋ: ਅਭਿਆਸ ਲਈ ‘ਲੋਕਲ ਟਰੇਨ’ ਦਾ ਸਹਾਰਾ ਲੈਣ ਵਾਲੇ ਓਸਤਵਾਲ ਅੰਡਰ-19 ਵਿਸ਼ਵ ਕੱਪ ’ਚ ਕਰ ਰਹੇ ਹਨ ਕਮਾਲ
ਟੈਨਿਸ ਆਸਟਰੇਲੀਆ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਹਰ ਘਟਨਾ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਅਸੀਂ ਹਰ ਸਾਲ ਵਾਂਗ ਆਪਣੀਆਂ ਤਿਆਰੀਆਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਾਂਗੇ, ਜਿਵੇਂ ਕਿ ਅਸੀਂ ਹਰ ਸਾਲ ਕਰਦੇ ਹਾਂ।’ ਇਸ ਵਿਚ ਕਿਹਾ ਗਿਆ ਹੈ, ‘ਆਸਟਰੇਲੀਅਨ ਓਪਨ ਦੇ ਚੈਂਪੀਅਨ ਨੂੰ ਟਰਾਫੀ ਮਿਲਣ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।’
ਇਹ ਵੀ ਪੜ੍ਹੋ: ਵਿਰਾਟ ਵੱਲੋਂ ਕਪਤਾਨੀ ਛੱਡਣ ਮਗਰੋਂ ਅਨੁਸ਼ਕਾ ਨੇ ਲਿਖਿਆ ਭਾਵੁਕ ਨੋਟ, 'ਤੁਸੀਂ ਹਮੇਸ਼ਾ ...'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।