ਟੈਨਿਸ : ਐਂਡੀ ਮਰੇ ਨੂੰ ਡਬਲਜ਼ ਵਰਗ ਵਿਚ ਮਿਲੀ ਹਾਰ
Wednesday, Jun 26, 2019 - 01:25 PM (IST)

ਨਵੀਂ ਦਿੱਲੀ : ਬ੍ਰਿਟੇਨ ਦੇ ਸਟਾਰ ਖਿਡਾਰੀ ਐਂਡੀ ਮਰੇ ਨੂੰ ਇੱਥੇ ਈਸਟਬੋਰਨ ਏ. ਟੀ. ਪੀ. ਟੂਰਨਾਮੈਂਟ ਦੇ ਡਬਲਜ਼ ਵਰਗ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟਾਪ ਸੀਡ ਜੁਆਨ ਸਿਬੇਸਟੀਅਨ ਕਾਬਾਲ ਅਤੇ ਰਾਬਰਟ ਫਾਰਾਹ ਨੇ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੈਚ ਵਿਚ ਮਰੇ ਅਤੇ ਉਸਦੇ ਸਾਥੀ ਬ੍ਰਾਜ਼ੀਲ ਦੇ ਮਾਰਸੇਲੋ ਨੂੰ ਸਿੱਧੇ ਸੈੱਟਾਂ ਵਿਚ 6-2, 6-2 ਨਾਲ ਹਰਾਇਆ।
ਸੂਤਰਾਂ ਮੁਤਾਬਕ ਪਹਿਲੇ ਦੌਰ ਦਾ ਮੁਕਾਬਲਾ ਇੱਥੇ ਮੰਗਲਵਾਰ ਨੂੰ ਹੋਇਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਰੇ ਸਾਲ ਦੇ ਤੀਜੇ ਗ੍ਰੈਂਡਸਲੈਮ ਵਿੰਬਲਡਨ ਵਿਚ ਪੁਰਸ਼ ਡਬਲਜ਼ ਵਰਗ ਵਿਚ ਪਿਯਰੇ-ਹੁਆਗਸ ਹਰਬਰਟ ਦੇ ਨਾਲ ਜੋੜੀ ਬਣਾਉਣਗੇ।