ਯੁਵੀ ਦੇ ਯੋਗਦਾਨ ''ਤੇ ਬੋਲੇ ਸਚਿਨ, ਤੁਸੀਂ ਕ੍ਰਿਕਟ ਲਈ ਜੋ ਵੀ ਕੀਤਾ ਉਸ ਲਈ ਧੰਨਵਾਦ

06/10/2019 11:15:34 PM

ਮੁੰਬਈ— ਕ੍ਰਿਕਟ ਦੇ ਮੈਦਾਨ ਤੋਂ ਲੈ ਕੇ ਕੈਂਸਰ ਤਕ ਜੰਗ ਜਿੱਤਣਾ ਤੇ ਫਿਰ ਖੇਡ ਦੇ ਮੈਦਾਨ 'ਤੇ ਵਾਪਸੀ ਕਰਨ ਦੇ ਦੌਰਾਨ ਯੁਵਰਾਜ ਸਿੰਘ ਦੇ ਪ੍ਰੇਰਣਾ ਦੇ ਸਰੋਤ ਰਹੇ ਸਚਿਨ ਤੇਂਦੁਲਕਰ ਨੇ ਉਸਦੇ ਸੰਨਿਆਸ 'ਤੇ ਖੇਡ ਨੂੰ ਦਿੱਤੇ ਯੋਗਦਾਨ ਦੇ ਲਈ ਧੰਨਵਾਦ ਕੀਤਾ। ਆਪਣੇ 17 ਸਾਲ ਦੇ ਅੰਤਰਰਾਸ਼ਟਰੀ ਕਰੀਅਰ ਦੇ ਦੌਰਾਨ ਜ਼ਿਆਦਾਤਰ ਸਮਾਂ ਤਕ ਤੇਂਦੁਲਕਰ ਦੇ ਨਾਲ ਡ੍ਰੈਸਿੰਗ ਰੂਮ ਨੂੰ ਸਾਂਝਾ ਕਰਨ ਵਾਲੇ ਯੁਵਰਾਜ ਨੇ ਸੋਮਵਾਰ ਨੂੰ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਸੰਨਿਆਸ ਤੋਂ ਬਾਅਦ ਖੇਡ ਜਗਤ ਨੇ ਉਸਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਿਸ 'ਚ ਤੇਂਦੁਲਕਰ ਵੀ ਸ਼ਾਮਿਲ ਹੈ।


ਉਨ੍ਹਾਂ ਨੇ ਟਵੀਟ ਕੀਤਾ ਕਿ ''ਤੁਹਾਡਾ ਕਰੀਅਰ ਕਾਫੀ ਸ਼ਾਨਦਾਰ ਰਿਹਾ ਯੁਵੀ। ਜਦੋਂ ਵੀ ਟੀਮ ਨੂੰ ਲੋੜ ਸੀ, ਤੁਸੀਂ ਹਮੇਸ਼ਾ ਸੱਚੇ ਚੈਂਪੀਅਨ ਦੀ ਤਰ੍ਹਾਂ ਟੀਮ ਦੀ ਮਦਦ ਕੀਤੀ। ਤੁਹਾਡੇ ਕਰੀਅਰ 'ਚ ਅਤੇ ਮੈਦਾਨ ਦੇ ਬਾਹਰ ਤੁਹਾਡੀ ਜ਼ਿੰਦਗੀ ਵਿਚ ਜੋ ਵੀ ਉਤਰਾਅ-ਚੜ੍ਹਾਅ ਆਏ, ਉਸ ਦਾ ਤੁਸੀਂ ਬਹਾਦਰੀ ਨਾਲ  ਸਾਹਮਣਾ ਕੀਤਾ। ਤੁਹਾਨੂੰ ਦੂਜੀ ਪਾਰੀ ਲਈ ਸ਼ੁੱਭ-ਕਾਮਨਾਵਾਂ ਅਤੇ ਤੁਸੀਂ ਕ੍ਰਿਕਟ ਲਈ ਜੋ ਵੀ ਕੀਤਾ, ਉਸ ਲਈ ਤੁਹਾਡਾ ਧੰਨਵਾਦ।'' ਭਾਰਤ 2011 'ਚ ਜਦੋਂ ਵਿਸ਼ਵ ਚੈਂਪੀਅਨ ਬਣਿਆ ਸੀ ਤਾਂ ਯੁਵਰਾਜ ਨੇ ਉਸ ਨੂੰ ਮੋਢਿਆਂ 'ਤੇ ਚੁੱਕ ਕੇ ਮੈਦਾਨ ਦੇ ਚੱਕਰ ਕੱਢੇ ਸਨ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਵੀ ਟਵੀਟ ਕੀਤਾ ਤੇ ਨਾਲ ਹੀ ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਖਿਡਾਰੀ ਵਰਿੰਦਰ ਸਹਿਵਾਗ ਨੇ ਸੰਨਿਆਸ 'ਤੇ ਟਵੀਟ ਕੀਤਾ।


''ਦੇਸ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਅਤੇ ਤੁਹਾਨੂੰ ਬਿਹਤਰੀਨ ਕਰੀਅਰ ਲਈ ਸ਼ੁੱਭ-ਕਾਮਨਾਵਾਂ ਯੁਵੀ ਭਾਜੀ। ਤੁਸੀਂ ਸਾਨੂੰ ਕਈ ਯਾਦਗਾਰ ਪਲ ਦਿੱਤੇ ਅਤੇ ਮੈਚ ਜਿੱਤਵਾਏ। ਤੁਹਾਨੂੰ ਅੱਗੇ ਦੀ ਜ਼ਿੰਦਗੀ ਲਈ ਸ਼ੁੱਭ-ਕਾਮਨਾਵਾਂ।'' 


''ਖਿਡਾਰੀ ਆਉਣਗੇ ਅਤੇ ਜਾਣਗੇ ਪਰ ਯੁਵੀ ਤੁਹਾਡੇ ਵਰਗਾ ਖਿਡਾਰੀ ਸ਼ਾਇਦ ਹੀ ਮਿਲੇ। ਤੁਸੀਂ ਕਈ ਮੁਸ਼ਕਿਲ ਹਾਲਾਤ ਦਾ ਸਾਹਮਣਾ ਕੀਤਾ ਪਰ ਤੁਸੀਂ ਆਪਣੀ ਬੀਮਾਰੀ ਅਤੇ ਗੇਂਦਬਾਜ਼ਾਂ ਨੂੰ ਧੋ ਦਿੱਤਾ ਅਤੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ। ਤੁਹਾਡਾ ਆਪਣੀ ਬੀਮਾਰੀ ਨਾਲ ਲੜਨਾ ਅਤੇ ਤੁਹਾਡੀ ਇੱਛਾ-ਸ਼ਕਤੀ ਕਈ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ। ਅੱਗੇ ਦੀ ਬਿਹਤਰ ਜ਼ਿੰਦਗੀ ਲਈ ਮੇਰੀਆਂ ਸ਼ੁੱਭ-ਕਾਮਨਾਵਾਂ।''

 

ਖੇਡ ਮੰਤਰੀ ਕਿਨੇਰ ਰੀਜੀਜੂ ਨੇ ਸੋਮਵਾਰ ਨੂੰ ਸੰਨਿਆਸ ਦਾ ਐਲਾਨ ਕਰਨ ਵਾਲੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਹਰਫਨਮੌਲਾ ਖਿਡਾਰੀ ਹਮੇਸ਼ਾ 'ਕ੍ਰਿਕਟ ਦਾ ਆਇਕਨ' ਬਣਿਆ ਰਹੇਗਾ। ਰੀਜੀਜੂ ਨੇ ਟਵੀਟ ਕੀਤਾ ਕਿ ਪਿਆਰੇ ਯੁਵਰਾਜ ਸਿੰਘ, ਤੁਸੀਂ ਭਾਵੇਂ ਹੀ ਪ੍ਰਤਿਭਾਸ਼ਾਲੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਦੁਨੀਆ ਭਰ 'ਚ ਹਰ ਭਾਰਤੀ ਤੇ ਲੱਖਾਂ ਲੋਕਾਂ ਦੇ ਲਈ ਕ੍ਰਿਕਟ ਆਇਕਨ ਬਣੇ ਰਹੋਗੇ। ਤੁਸੀਂ ਸ਼ਾਨਦਾਰ ਬੱਲੇਬਾਜ਼, ਗੇਂਦਬਾਜ਼ ਤੇ ਫੀਲਡਰ ਰਹੇ। ਸਾਨੂੰ ਤੁਹਾਡੇ 'ਤੇ ਮਾਣ ਹੈ। ਮੈਂ ਤੁਹਾਡੇ ਭਵਿੱਖ ਦੇ ਲਈ ਆਪਣੀ ਸ਼ੁੱਭਕਾਮਨਾਵਾਂ ਦਿੰਦਾ ਹਾਂ।  


Gurdeep Singh

Content Editor

Related News