ਸਚਿਨ ਨੇ ਗਣਤੰਤਰ ਦਿਵਸ 'ਤੇ ਚੁੱਕਿਆ ਖੇਡਾਂ ਨਾਲ ਜੁੜਿਆ ਇਹ ਮੁੱਦਾ, ਕਿਹਾ- ਮਿਲਣਾ ਚਾਹੀਦੈ ਇਹ ਅਧਿਕਾਰ

01/26/2022 7:20:51 PM

ਮੁੰਬਈ- ਭਾਰਤ ਰਤਨ ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੁੱਧਵਾਰ ਨੂੰ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਇਕ ਖ਼ਾਸ ਅਧਿਕਾਰ 'ਖੇਡਣ ਦਾ ਅਧਿਕਾਰ' ਦੀ ਗੱਲ ਕੀਤੀ। ਮਾਸਟਰ ਬਲਾਸਟਰ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤੀ ਤੇ 26 ਜਨਵਰੀ, 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਦੇ ਬਾਰੇ 'ਚ ਦੱਸਿਆ। ਇਸ ਦੌਰਾਨ ਉਨ੍ਹਾਂ ਨੇ 'ਖੇਡਣ ਦੇ ਅਧਿਕਾਰ' 'ਤੇ ਜ਼ੋਰ ਦੇ ਕੇ ਲੋਕਾਂ ਨੂੰ ਨਾ ਸਿਰਫ਼ ਖੇਡ ਦੇਖਣ ਸਗੋਂ ਉਨ੍ਹਾਂ 'ਚ ਹਿੱਸਾ ਲੈਣ ਦਾ ਵੀ ਅਪੀਲ ਕੀਤੀ।

ਇਹ ਵੀ ਪੜ੍ਹੋ : ਵਨ-ਡੇ ਰੈਂਕਿੰਗ 'ਚ ਵਿਰਾਟ ਕੋਹਲੀ ਦਾ ਜਲਵਾ ਬਰਕਰਾਰ, ਪੁੱਜੇ ਇਸ ਸਥਾਨ 'ਤੇ

ਸਚਿਨ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਅੱਜ ਦੇ ਹੀ ਦਿਨ 1950 'ਚ ਭਾਰਤ ਨੇ ਆਪਣਾ ਸੰਵਿਧਾਨ ਬਣਾਇਆ ਸੀ। ਸਾਡੇ ਸੰਵਿਧਾਨ 'ਚ ਕਾਨੂੰਨ, ਅਧਿਕਾਰ, ਆਰਡੀਨੈਂਸ ਤੇ ਕਈ ਪਹਿਲੂ ਹਨ ਜਿਸ ਕਾਰਨ ਸਾਡਾ ਦੇਸ਼ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ, ਪਰ ਅੱਜ ਮੈਂ ਇਕ ਅਲਗ ਅਧਿਕਾਰ 'ਖੇਡਣ ਦੇ ਅਧਿਕਾਰ' ਦੇ ਬਾਰੇ 'ਚ ਗੱਲ ਕਰਨਾ ਚਾਹੁੰਦਾ ਹਾਂ। 'ਬਾਲ ਅਧਿਕਾਰਾਂ' ਦੇ ਸੰਯੁਕਤ ਰਾਸ਼ਟਰ ਸੰਮੇਲਨ 'ਚ ਇਸ 'ਤੇ ਚਰਚਾ ਕੀਤੀ ਗਈ ਹੈ ਤੇ ਭਾਰਤ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ

ਸਾਬਕਾ ਕ੍ਰਿਕਟਰ ਨੇ ਕਿਹਾ ਕਿ ਜੇਕਰ ਤੁਸੀਂ ਦੇਖੋਗੇ, ਤਾਂ ਇਹ ਇਕ ਮਜ਼ੇਦਾਰ ਅਧਿਕਾਰ ਹੈ। ਸੰਯੁਕਤ ਰਾਸ਼ਟਰ ਵੀ ਇਹ ਸਮਝਦਾ ਹੈ ਕਿ ਸਾਡੇ ਵਿਕਾਸ ਤੇ ਬੱਚਿਆ ਦੀ ਸਿਹਤ 'ਚ ਖੇਡ ਦੀ ਮਹੱਤਵਪੂਰਨ ਭੂਮਿਕਾ ਹੈ। ਸਪੋਰਟਸ ਪਲੇਇੰਗ ਨੇਸ਼ਨ ਦਾ ਵੀ ਇਹੋ ਵਿਚਾਰ ਹੈ। ਸਚਿਨ ਨੇ ਕਿਹਾ ਕਿ ਸਿਰਫ਼ ਖੇਡ ਦੇਖੋ ਹੀ ਨਹੀਂ, ਸਗੋਂ ਖੇਡੋ ਵੀ, ਕਿਉਂਕਿ ਖੇਡਣਾ ਨਾ ਸਿਰਫ਼ ਬੱਚਿਆ ਦੀ ਸਿਹਤ ਲਈ ਚੰਗਾ ਹੈ ਸਗੋਂ ਸਾਰਿਆਂ ਲਈ ਫਾਇਦੇਮੰਦ ਹੈ। ਇਸ ਲਈ ਕੋਵਿਡ ਨਿਯਮਾਂ ਨੂੰ ਧਿਆਨ 'ਚ ਰਖਦੇ ਹੋਏ ਜਦੋਂ ਵੀ ਮੌਕਾ ਮਿਲੇ ਇਕ ਖੇਡ ਜ਼ਰੂਰ ਖੇਡੋ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News