ਤੇਂਦੁਲਕਰ ਨੇ ਪਿੰਡ ਦੀ ਬੱਚੀ ਦੇ ਗੇਂਦਬਾਜ਼ੀ ਐਕਸ਼ਨ ਦੀ ਕੀਤੀ ਤਾਰੀਫ, ਜ਼ਹੀਰ ਵੀ ਹੋਏ ਪ੍ਰਭਾਵਿਤ
Saturday, Dec 21, 2024 - 05:30 PM (IST)
ਨਵੀਂ ਦਿੱਲੀ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਪਿੰਡ ਦੀ ਬੱਚੀ ਦੇ ਸ਼ਾਨਦਾਰ ਐਕਸ਼ਨ ਦੀ ਸ਼ਲਾਘਾ ਕਰਕੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨਾਲ ਉਸ ਦੀ ਤੁਲਨਾ ਕੀਤੀ ਤੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਵੀ ਬੱਚੀ ਦੇ ਗੇਂਦਬਾਜ਼ੀ ਐਕਸ਼ਨ ਤੋਂ ਪ੍ਰਭਾਵਿਤ ਹੋਏ।
ਸ਼ੁੱਕਰਵਾਰ ਨੂੰ ਤੇਂਦੁਲਕਰ ਨੇ ਐਕਸ 'ਤੇ ਜ਼ਹੀਰ ਖਾਨ ਨੂੰ ਟੈਗ ਕੀਤਾ ਤੇ ਲਿਖਿਆ ਲਿਖਿਆ, "ਸ਼ਾਨਦਾਰ।" ਦੇਖ ਕੇ ਆਨੰਦ ਆਇਆ। ਜ਼ਹੀਰ, ਸੁਸ਼ੀਲਾ ਮੀਨਾ ਦੇ ਗੇਂਦਬਾਜ਼ੀ ਐਕਸ਼ਨ 'ਚ ਤੁਹਾਡੀ ਝਲਕ ਹੈ। ਕੀ ਤੁਸੀਂ ਵੀ ਸੋਚਦੇ ਹੋ?'' ਜਵਾਬ 'ਚ ਜ਼ਹੀਰ ਨੇ ਲਿਖਿਆ, ''ਬਿਲਕੁਲ। ਮੈਂ ਵੀ ਸਹਿਮਤ ਹਾਂ। ਉਸ ਦੀ ਕਾਰਵਾਈ ਬਹੁਤ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਹੈ। ਉਹ ਬਹੁਤ ਪ੍ਰਤਿਭਾਸ਼ਾਲੀ ਦਿਖਾਈ ਦਿੰਦੀ ਹੈ।''
Smooth, effortless, and lovely to watch! Sushila Meena’s bowling action has shades of you, @ImZaheer.
— Sachin Tendulkar (@sachin_rt) December 20, 2024
Do you see it too? pic.twitter.com/yzfhntwXux
ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਾਮਰ ਤਾਲਾਬ ਪਿਪਲੀਆ ਦੀ ਰਹਿਣ ਵਾਲੀ 12 ਸਾਲ ਦੀ ਸੁਸ਼ੀਲਾ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਕ੍ਰਿਕਟ ਦੀ ਸ਼ੌਕੀਨ ਹੈ। ਉਸ ਦਾ ਗੇਂਦਬਾਜ਼ੀ ਐਕਸ਼ਨ, ਖਾਸ ਕਰਕੇ ਗੇਂਦ ਸੁੱਟਣ ਤੋਂ ਪਹਿਲਾਂ ਜਪਿੰਗ, ਜ਼ਹੀਰ ਦੀ ਗੇਂਦਬਾਜ਼ੀ ਸ਼ੈਲੀ ਦੀ ਯਾਦ ਦਿਵਾਉਂਦੀ ਹੈ। ਤੇਂਦੁਲਕਰ ਅਤੇ ਜ਼ਹੀਰ ਦੀ ਇਸ ਸੋਸ਼ਲ ਮੀਡੀਆ ਗੱਲਬਾਤ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ ਅਤੇ ਕਾਰਪੋਰੇਟ ਜਗਤ ਤੋਂ ਸੁਸ਼ੀਲਾ ਦੀ ਟਰੇਨਿੰਗ ਲਈ ਮਦਦ ਦਾ ਆਫਰ ਵੀ ਆਇਆ ਹੈ।