19 ਸਾਲ ਦੀ ਉਮਰ ’ਚ ਸਚਿਨ ਨੇ ਖੇਡਿਆ ਕਾਊਂਟੀ ਕ੍ਰਿਕਟ, ਸ਼ੇਅਰ ਕੀਤੀ ਤਸਵੀਰ

Saturday, May 09, 2020 - 07:06 PM (IST)

19 ਸਾਲ ਦੀ ਉਮਰ ’ਚ ਸਚਿਨ ਨੇ ਖੇਡਿਆ ਕਾਊਂਟੀ ਕ੍ਰਿਕਟ, ਸ਼ੇਅਰ ਕੀਤੀ ਤਸਵੀਰ

ਨਵੀਂ ਦਿੱਲੀ— ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਹਾਲ ਹੀ ’ਚ ਫਲੈਸ਼ਬੈਕ ’ਚ ਗਏ ਤੇ 1992 ’ਚ ਯਾਰਕਸ਼ਾਇਰ ਕ੍ਰਿਕਟ ਕਾਊਂਟੀ ਕਲੱਬ ਦੇ ਨਾਲ ਆਪਣੇ ‘ਵਿਸ਼ੇਸ਼ ਕਾਰਯਕਾਲ’ ਨੂੰ ਯਾਦ ਕੀਤਾ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ 47 ਸਾਲਾ ਨੇ ਉਸ ਇਕ ਤਸਵੀਰ ਨੂੰ ਸ਼ੇਅਰ ਕੀਤਾ, ਜਿਸ ’ਚ ਉਹ 19 ਸਾਲ ਦੇ ਸਨ। ਅਜਿਹੇ ’ਚ ਸਚਿਨ ਨੇ ਤਸਵੀਰ ਪੋਸਟ ਕਰ ਆਪਣੇ ਯਾਰਕਸ਼ਾਇਰ ਦਿਨਾਂ ਦੀ ਯਾਦਾਂ ਤਾਜ਼ਾਂ ਕੀਤੀਆਂ, ਜਿੱਥੇ ਉਨ੍ਹਾਂ ਨੂੰ ਇੰਗਲਿਸ਼ ਹਾਲਾਤਾਂ ਨੂੰ ਬਿਹਤ ਢੰਗ ਨਾਲ ਸਮਝਣ ’ਚ ਮਦਦ ਮਿਲੀ ਸੀ। ਉਨ੍ਹਾਂ ਨੇ ਲਿਖਿਆ ਮੇਰੇ ਕਾਊਂਟੀ ਕ੍ਰਿਕਟ ਦੇ ਦਿਨਾਂ ਦੀ ਪੁਰਾਣੀ ਯਾਦਾਂ। ਇਕ 19 ਸਾਲ ਦੇ ਕ੍ਰਿਕਟ ਦੇ ਤੌਰ ’ਤੇ ਮੈਂ ਯਾਰਕਸ਼ਾਇਰ ਦੇ ਲਈ ਖੇਡ ਰਿਹਾ ਸੀ ਜੋ ਮੇਰੇ ਲਈ ਬਹੁਤ ਹੀ ਖਾਸ ਰਿਹਾ। ਇਸ ਦੀ ਮਦਦ ਨਾਲ ਮੈਨੂੰ ਬਹੁਤ ਜ਼ਿਆਦਾ ਤਵਜੋ ਮਿਲੀ ਤੇ ਇੰਗਲਿਸ਼ ਕੰਡੀਸ਼ਨ ਨੂੰ ਸਮਝਣ ਦਾ ਬਿਹਤਰ ਮੌਕਾ ਵੀ ਮਿਲਿਆ। 1992 ’ਚ ਤੇਂਦੁਲਕਰ ਯਾਰਕਸ਼ਾਇਰ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਵਿਦੇਸ਼ੀ ਖਿਡਾਰੀ ਬਣ ਗਏ। ਤੇਂਦੁਲਕਰ ਤੋਂ ਪਹਿਲਾਂ, ਕਾਊਂਟੀ ਨੇ ਕਦੀ ਵੀ ਹੋਰ ਅੰਗ੍ਰੇਜ਼ੀ ਕਾਊਂਟੀਆਂ ਨਾਲ ਖਿਡਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਸੀ।

 
 
 
 
 
 
 
 
 
 
 
 
 
 

Flashback to my county cricket days! As a 19 year old cricketer, playing for @Yorkshireccc was a special stint as it helped me gain exposure & better understanding of English conditions. Fond memories! #FlashbackFriday

A post shared by Sachin Tendulkar (@sachintendulkar) on May 8, 2020 at 4:08am PDT


ਤੇਂਦੁਲਕਰ, ਜਿਨ੍ਹਾਂ ਆਸਟਰੇਲੀਆਈ ਤੇਜ਼ ਗੇਂਦਬਾਜ਼ ¬ਕ੍ਰੇਗ ਮੈਕਡਰਮਾਟ ਦੇ ਰਿਪਲੇਸਮੈਂਟ ਦੇ ਰੂਪ ’ਚ ਯਾਰਕਸ਼ਾਇਰ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਕਾਊਂਟੀ ਦੇ ਲਈ ਕੁਲ 16 ਫਸਟ ਸ਼੍ਰੇਣੀ ਮੈਚ ਖੇਡੇ ਤੇ 46.52 ਦੀ ਔਸਤ ਨਾਲ ਇਸ ’ਚ 1,070 ਦੌੜਾਂ ਬਣਾਈਆਂ। ਖੇਡ ਦੇ ਇਤਿਹਾਸ ’ਚ ਸਭ ਤੋਂ ਟਾਪ ਕਲਾਸ ਬੱਲੇਬਾਜ਼ਾਂ ’ਚ ਸ਼ਾਮਲ ਤੇੇਂਦੁਲਕਰ ਨੇ ਕਈ ਰਿਕਾਰਡ ਬਣਾਏ ਤੇ ਤੋੜੇ, ਜੋ ਅੱਜ ਵੀ ਉਸਦੇ ਨਾਂ ਹੈ।


author

Gurdeep Singh

Content Editor

Related News