ਤੇਂਦੁਲਕਰ ਤੇ ਕੋਹਲੀ ਸਮੇਤ ਇਨ੍ਹਾਂ ਕ੍ਰਿਕਟਰਾਂ ਨੇ PM ਮੋਦੀ ਨੂੰ 71ਵੇਂ ਜਨਮਦਿਨ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ

Friday, Sep 17, 2021 - 05:20 PM (IST)

ਤੇਂਦੁਲਕਰ ਤੇ ਕੋਹਲੀ ਸਮੇਤ ਇਨ੍ਹਾਂ ਕ੍ਰਿਕਟਰਾਂ ਨੇ PM ਮੋਦੀ ਨੂੰ 71ਵੇਂ ਜਨਮਦਿਨ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ: ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮਦਿਨ ਦੇ ਮੌਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਤੇਂਦੁਲਕਰ ਨੇ ਪੀ.ਐੱਮ. ਮੋਦੀ ਨੂੰ "ਚੰਗੀ ਸਿਹਤ ਅਤੇ ਖੁਸ਼ੀਆਂ ਨਾਲ ਭਰਪੂਰ" ਸਾਲ ਦੀ ਕਾਮਨਾ ਕੀਤੀ ਅਤੇ ਕੋਹਲੀ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ 'ਤੇ ਵਧਾਈ ਦਿੱਤੀ। ਤੇਂਦੁਲਕਰ ਨੇ ਟਵੀਟ ਕੀਤਾ, "ਜਨਮਦਿਨ ਮੁਬਾਰਕ, ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਤੁਹਾਡੀ ਚੰਗੀ ਸਿਹਤ ਅਤੇ ਖੁਸ਼ੀਆਂ ਨਾਲ ਭਰਪੂਰ ਸਾਲ ਦੀ ਕਾਮਨਾ ਕਰਦਾ ਹਾਂ।"

PunjabKesari

ਕੋਹਲੀ ਨੇ ਟਵੀਟ ਕੀਤਾ, "ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਤੁਹਾਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਬਖਸ਼ਿਸ਼ ਹੋਣ।" ਭਾਰਤ ਦੇ ਸਾਬਕਾ ਬੱਲੇਬਾਜ਼ ਵੀ.ਵੀ.ਐੱਸ, ਲਕਸ਼ਮਣ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਲਕਸ਼ਮਣ ਨੇ ਟਵੀਟ ਕੀਤਾ, "ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਹਾਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਬਖਸ਼ਿਸ਼ ਹੋਣ ਅਤੇ ਦੇਸ਼ ਦੀ ਸੇਵਾ ਕਰਦੇ ਰਹੋ।" 

PunjabKesari

ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਨੇ ਵੀ ਪੀ.ਐੱਮ. ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਯੁਵਰਾਜ ਨੇ ਟਵੀਟ ਕੀਤਾ, "ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਹਾਨੂੰ ਚੰਗੀ ਸਿਹਤ ਅਤੇ ਸਫ਼ਲਤਾ ਦਾ ਆਸ਼ੀਰਵਾਦ ਮਿਲੇ।

PunjabKesari

PunjabKesari

 


author

cherry

Content Editor

Related News